ਮੋਗਾ ਪੁਲਿਸ ਦਾ ਦੀਵਾਲੀ ਮੌਕੇ ਨਿਵੇਕਲਾ ਅੰਦਾਜ਼/ ਚਲਾਨ ਦੀ ਥਾਂ ਵਾਹਨ ਚਾਲਕਾਂ ਨੂੰ ਮਿਲੇ ਗੁਲਾਬ/ ਰਾਹਗੀਰਾਂ ਨੂੰ ਗ੍ਰੀਨ ਦੀਵਾਲੀ ਦਾ ਦਿੱਤਾ ਸੁਨੇਹਾ

0
1

ਆਮ ਤੌਰ ’ਤੇ ਪੁਲਿਸ ਦਾ ਨਾਕਾ ਦੇਖ ਕੇ ਵਾਹਨ ਚਾਲਕਾਂ ਦੇ ਮਨ ਵਿੱਚ ਚਲਾਨ ਦਾ ਡਰ ਪੈਦਾ ਹੋ ਜਾਂਦਾ ਹੈ, ਪਰ ਮੋਗਾ ਦੇ ਮੇਨ ਬਾਜ਼ਾਰ ਵਿੱਚ ਅੱਜ ਪੁਲਿਸ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਦੀਵਾਲੀ ਦੇ ਮੱਦੇਨਜ਼ਰ ਮੋਗਾ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਰੋਕ ਕੇ ਚਲਾਨ ਕਰਨ ਦੀ ਬਜਾਏ ਗੁਲਾਬ ਦੇ ਫੁੱਲ ਭੇਟ ਕੀਤੇ ਗਏ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ।
ਪੀਸੀਆਰ ਇੰਚਾਰਜ ਖੇਮ ਚੰਦ ਪ੍ਰਾਸਰ ਮੁਤਾਬਕ ਪੁਲਿਸ ਵੱਲੋਂ ਪੈਟਰੋਲਿੰਗ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੇ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਬੇਲੋੜੇ ਪਟਾਕਿਆਂ ਤੋਂ ਗੁਰੇਜ਼ ਕਰਨ, ਬੱਚਿਆਂ ਨੂੰ ਖ਼ਤਰਨਾਕ ਪਟਾਕਿਆਂ ਤੋਂ ਦੂਰ ਰੱਖਣ ਅਤੇ ਮਿੱਟੀ ਦੇ ਦੀਵੇ ਜਗਾ ਕੇ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਮੋਗਾ ਪੁਲਿਸ ਦੇ ਇਸ ਉਪਰਾਲੇ ਦੀ ਵਾਹਨ ਚਾਲਕਾਂ ਨੇ ਵੀ ਸ਼ਲਾਘਾ
ਗੁਲਾਬ ਦੇ ਫੁੱਲ ਪ੍ਰਾਪਤ ਕਰਨ ਵਾਲੇ ਵਾਹਨ ਚਾਲਕਾਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਤੌਰ ‘ਤੇ ਪੁਲਿਸ ਵੱਲੋਂ ਰੋਕੇ ਜਾਣ ‘ਤੇ ਚਲਾਨ ਦਾ ਡਰ ਰਹਿੰਦਾ ਹੈ, ਪਰ ਅੱਜ ਪੁਲਿਸ ਨੇ ਪਿਆਰ ਅਤੇ ਸਤਿਕਾਰ ਨਾਲ ਜਾਗਰੂਕ ਕਰਕੇ ਇੱਕ ਚੰਗੀ ਮਿਸਾਲ ਪੇਸ਼ ਕੀਤੀ ਹੈ। ਲੋਕਾਂ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨਗੇ। ਮੋਗਾ ਪੁਲਿਸ ਦੀ ਇਸ ਪਹਿਲਕਦਮੀ ਨੇ ਜਿੱਥੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਂਦੀ, ਉੱਥੇ ਹੀ ਇਹ ਸੁਨੇਹਾ ਵੀ ਦਿੱਤਾ ਕਿ ਪੁਲਿਸ ਅਤੇ ਜਨਤਾ ਵਿਚਕਾਰ ਪਿਆਰ, ਸਹਿਯੋਗ ਅਤੇ ਵਿਸ਼ਵਾਸ ਨਾਲ ਹੀ ਸੁਰੱਖਿਅਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here