ਪੰਜਾਬ ਜਲੰਧਰ ਰੇਲਵੇ ਸਟੇਸ਼ਨ ’ਤੇ ਦਿਵਾਲੀ ਦੇ ਮੱਦੇਨਜ਼ਰ ਭੀੜ/ ਪਿਤਰੀ ਘਰ ਦਿਵਾਲੀ ਮਨਾਉਣ ਲਈ ਜਾ ਰਹੇ ਯਾਤਰੀ/ ਚੱਲਦੀ ਟ੍ਰੇਨ ਫੜਨ ਲਈ ਭੱਜੇ ਯਾਤਰੀ, ਪ੍ਰਬੰਧਾਂ ‘ਤੇ ਉੱਠੇ ਸਵਾਲ By admin - November 7, 2026 0 1 Facebook Twitter Pinterest WhatsApp ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰਾਂ ਨਾਲ ਮਨਾਉਣ ਲਈ ਦੂਜੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਇਸੇ ਦੇ ਚੱਲਦਿਆਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਹਰ ਕੋਈ ਜਲਦ ਤੋਂ ਜਲਦ ਆਪਣੇ ਘਰ ਪਹੁੰਚਣ ਦੀ ਕਾਹਲ ਵਿੱਚ ਨਜ਼ਰ ਆਇਆ। ਜਿਵੇਂ ਹੀ ਟ੍ਰੇਨ ਸਟੇਸ਼ਨ ‘ਤੇ ਪਹੁੰਚੀ ਤਾਂ ਉਸ ਵਿੱਚ ਚੜ੍ਹਨ ਲਈ ਯਾਤਰੀਆਂ ਵਿਚਾਲੇ ਧੱਕਾ-ਮੁੱਕੀ ਸ਼ੁਰੂ ਹੋ ਗਈ। ਟ੍ਰੇਨ ਦੇ ਅੰਦਰ ਮੌਜੂਦ ਕੁਝ ਯਾਤਰੀਆਂ ਵੱਲੋਂ ਦਰਵਾਜ਼ੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਪਲੇਟਫਾਰਮ ‘ਤੇ ਖੜ੍ਹੇ ਲੋਕਾਂ ਨੂੰ ਅੰਦਰ ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਰੇਲਵੇ ਦੇ ਤਿਉਹਾਰਾਂ ਮੌਕੇ ਕੀਤੇ ਪ੍ਰਬੰਧਾਂ ਤੇ ਸਵਾਲ ਉੱਠੇ ਹਨ। ਸਟੇਸ਼ਨ ਤੇ ਯਾਤਰੀਆਂ ਦੀ ਐਨਾ ਭੀੜ ਸੀ ਕਿ ਕਈ ਯਾਤਰੀ ਦਰਵਾਜ਼ੇ ਖੋਲ੍ਹਣ ਲਈ ਆਵਾਜ਼ਾਂ ਮਾਰਦੇ ਦਿਖਾਈ ਦਿੱਤੇ। ਇਸ ਸਥਿਤੀ ਨੂੰ ਦੇਖਦਿਆਂ ਆਰਪੀਐੱਫ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਟ੍ਰੇਨ ਦੇ ਦਰਵਾਜ਼ੇ ਖੁਲ੍ਹਵਾਉਂਦਿਆਂ ਯਾਤਰੀਆਂ ਨੂੰ ਅੰਦਰ ਚੜ੍ਹਨ ਵਿੱਚ ਮਦਦ ਕੀਤੀ। ਇਸ ਦੌਰਾਨ ਸਟੇਸ਼ਨ ‘ਤੇ ਕਾਫ਼ੀ ਹਫੜਾ-ਦਫੜੀ ਦੇਖਣ ਨੂੰ ਮਿਲੀ। ਇੱਥੋਂ ਤੱਕ ਕਿ ਟ੍ਰੇਨ ਦੇ ਰਵਾਨਾ ਹੋਣ ਸਮੇਂ ਵੀ ਕਈ ਯਾਤਰੀ ਚੜ੍ਹਨ ਲਈ ਭੱਜਦੇ ਨਜ਼ਰ ਆਏ ਅਤੇ ਕੁਝ ਲੋਕਾਂ ਨੇ ਚੱਲਦੀ ਟ੍ਰੇਨ ਫੜਨ ਦੀ ਕੋਸ਼ਿਸ਼ ਵੀ ਕੀਤੀ। ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ‘ਤੇ ਇਕੱਠੀ ਹੋਈ ਇਸ ਭਾਰੀ ਭੀੜ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਰੇਲਵੇ ਦੇ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।