ਪੰਜਾਬ ਮਲੋਟ ’ਚ ਖਤਰਾ ਬਣੇ ਹਾਈਵੇਅ ’ਤੇ ਲੱਗੇ ਫਲੈਕਸ ਬੋਰਡ/ ਹਾਦਸਿਆਂ ਨੂੰ ਸੱਦਾ ਦੇ ਰਹੇ ਵੱਡੇ ਬੋਰਡ, ਨਗਰ ਕੌਂਸਲ ਚੁੱਪ/ ਗੈਰ-ਕਾਨੂੰਨੀ ਫਲੈਕਸ ਬੋਰਡ ਜਲਦ ਉਤਾਰਨ ਦਾ ਦਾਅਵਾ By admin - October 29, 2026 0 1 Facebook Twitter Pinterest WhatsApp ਮਲੋਟ ਵਿੱਚ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇਅ ’ਤੇ ਲੱਗੇ ਵੱਡੇ-ਵੱਡੇ ਫਲੈਕਸ ਬੋਰਡ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਹਾਈਵੇਅ ਦੇ ਆਲੇ-ਦੁਆਲੇ ਅਤੇ ਬਿਜਲੀ ਦੇ ਹਾਈ ਵੋਲਟੇਜ ਖੰਭਿਆਂ ਨਾਲ ਲਟਕਦੇ ਇਹ ਬੋਰਡ ਰਾਹਗੀਰਾਂ ਦੀ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਵਪਾਰਕ ਅਦਾਰਿਆਂ ਵੱਲੋਂ ਲਗਾਏ ਗਏ ਇਨ੍ਹਾਂ ਬੋਰਡਾਂ ਦੇ ਬਾਵਜੂਦ ਨਗਰ ਕੌਂਸਲ ਦੀ ਕਾਰਵਾਈ ’ਤੇ ਸਵਾਲ ਉੱਠ ਰਹੇ ਹਨ। ਹਾਲਾਂਕਿ, ਨਗਰ ਕੌਂਸਲ ਦੇ ਮੁਲਾਜ਼ਮ ਸੁਨੀਲ ਕੁਮਾਰ ਨੇ ਇਸ ਮਾਮਲੇ ’ਤੇ ਅਣਜਾਣਤਾ ਜ਼ਾਹਰ ਕਰਦਿਆਂ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਲੱਗੇ ਫਲੈਕਸ ਬੋਰਡ ਜਲਦ ਉਤਾਰੇ ਜਾਣਗੇ।