ਪੁਰਾਣਾਸ਼ਾਲਾ ’ਚ ਮਾਤਮ ’ਚ ਬਦਲੀ ਜਨਮ ਦਿਨ ਦੀ ਖੁਸ਼ੀ/ ਭਤੀਜੇ ਦੇ ਜਨਮ ਦਿਨ ਵਾਲੇ ਦਿਨ ਚਾਚੇ ਦੀ ਮੌਤ/ ਨਹਿਰ ਕਿਨਾਰੇ ਪਈ ਮਿਲੀ 33 ਸਾਲਾ ਵਿੱਕੀ ਦੀ ਲਾਸ਼

0
1

 

ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਿੱਚ ਭਤੀਜੇ ਦੇ ਜਨਮ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ 33 ਸਾਲਾ ਵਿੱਕੀ ਦੀ ਲਾਸ਼ ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਨਹਿਰ ਕਿਨਾਰੇ ਭੇਤਭਰੇ ਹਾਲਾਤਾਂ ਵਿੱਚ ਮਿਲੀ। ਵਿੱਕੀ ਦੋ ਛੋਟੇ ਬੱਚਿਆਂ ਦਾ ਪਿਤਾ ਸੀ ਅਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਉਹ ਬੀਤੀ ਸ਼ਾਮ ਤੋਂ ਘਰੋਂ ਲਾਪਤਾ ਸੀ ਅਤੇ ਸਾਥੀ ਤੋਂ ਪੁੱਛਗਿੱਛ ਮਗਰੋਂ ਪਰਿਵਾਰ ਅਤੇ ਪੁਲਿਸ ਨਹਿਰ ਕਿਨਾਰੇ ਪਹੁੰਚੇ, ਜਿੱਥੇ ਉਸ ਦੀ ਲਾਸ਼ ਮਿਲੀ। ਪਿੰਡ ਵਾਸੀਆਂ ਨੇ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਸ਼ੱਕ ਜਤਾਉਂਦਿਆਂ ਪਿੰਡ ਵਿੱਚ ਨਸ਼ੇ ਦੀ ਵਿਕਰੀ ’ਤੇ ਸਵਾਲ ਚੁੱਕੇ ਹਨ।
ਜਾਣਕਾਰੀ ਅਨੁਸਾਰ ਕੱਲ ਸ਼ਾਮ ਤੋਂ ਨੌਜਾਨ ਵਿੱਕੀ ਘਰੋਂ ਗਾਇਬ ਸੀ ਅਤੇ ਪਰਿਵਾਰ ਵਾਲੇ ਉਸਨੂੰ ਕਾਫੀ ਦੇਰ ਤੋਂ ਲੱਭ ਰਹੇ ਸਨ। ਫਿਰ ਉਸਦੇ ਇੱਕ ਸਾਥੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਹਿਲਾਂ ਉਹ ਪਰਿਵਾਰ ਵਾਲਿਆਂ ਨੂੰ ਗੁਮਰਾਹ ਕਰਦਾ ਰਿਹਾ ਤੇ ਫਿਰ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਉਸਨੇ ਦੱਸਿਆ ਕਿ ਨੌਜਵਾਨ ਨਹਿਰ ਕਿਨਾਰੇ ਪਿਆ ਹੈ। ਪੁਲਿਸ ਪਾਰਟੀ ਸਮੇਤ ਪਰਿਵਾਰਕ ਮੈਂਬਰ ਨਹਿਰ ਕਿਨਾਰੇ ਪਹੁੰਚੇ ਤਾਂ ਉਥੇ ਵਿੱਕੀ ਦੀ ਲਾਸ਼ ਪਈ ਮਿਲੀ।
ਵਿੱਕੀ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਦੋ ਛੋਟੇ ਛੋਟੇ ਬੱਚਿਆਂ ਦਾ ਬਾਪ ਸੀ। ਨੌਜਵਾਨ ਵਿੱਕੀ ਦੀ ਮੌਤ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਵਿਕ ਰਹੇ ਨਸ਼ੇ ਤੇ ਸਵਾਲ ਚੁੱਕੇ ਹਨ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾ ਕੇ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ।

LEAVE A REPLY

Please enter your comment!
Please enter your name here