ਪੰਜਾਬ ਕਲਾਨੌਰ ਥਾਣੇ ’ਚ ਕਾਂਗਰਸੀਆਂ ਦਾ ਹੰਗਾਮਾ/ ਸੁਖਜਿੰਦਰ ਰੰਧਾਵਾ ਦੀ ਅਗਵਾਈ ’ਚ ਕੀਤਾ ਪ੍ਰਦਰਸ਼ਨ/ ਨਜਾਇਜ਼ ਪਰਚੇ ਦੇ ਦੋਸ਼, DSP ਤੇ SHO ਖ਼ਿਲਾਫ਼ ਨਾਅਰੇਬਾਜ਼ੀ By admin - October 29, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਕਲਾਨੌਰ ਥਾਣੇ ਵਿੱਚ ਨਜਾਇਜ਼ ਪਰਚਿਆਂ ਦੇ ਵਿਰੋਧ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਥਾਣੇ ਦਾ ਘਿਰਾਓ ਕਰਦਿਆਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ, ਜਦੋਂ ਵਰਕਰ ਥਾਣੇ ਦਾ ਮੁੱਖ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਏ। ਕਾਂਗਰਸੀ ਆਗੂਆਂ ਨੇ ਡੀਐਸਪੀ ਅਮੋਲਕ ਸਿੰਘ ਅਤੇ ਐਸਐਚਓ ਅਮਨਦੀਪ ਸਿੰਘ ਉਤੇ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਨ ਦੇ ਇਲਜ਼ਾਮ ਲਾਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਵਿਚਕਾਰ ਤਿੱਖੀ ਬਹਿਸ ਵੀ ਹੋਈ।