ਲੁਧਿਆਣਾ ਦੇ ਅਵਤਾਰ ਸਿੰਘ ਲਲਤੋਂ ਬਣੇ ਵਿਸ਼ਵ ਚੈਂਪੀਅਨ/ 255 ਕਿੱਲੋ ਦੀ ਡੈਡ ਲਿਫਟ ਲਗਾ ਕੇ ਬਣਾਇਆ ਰਿਕਾਰਡ/ 60 ਸਾਲ ਦੀ ਉਮਰ ’ਚ ਰਚਿਆ ਇਤਿਹਾਸ

0
2

 

ਲੁਧਿਆਣਾ ਦੇ ਪਾਵਰਲਿਫਟਰ ਅਵਤਾਰ ਸਿੰਘ ਲਲਤੋਂ ਨੇ 60 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨ ਬਣ ਕੇ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਨੇਪਾਲ ਵਿੱਚ ਹੋਈ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਨੇ 102 ਕਿਲੋਗ੍ਰਾਮ ਭਾਰ ਵਰਗ ਵਿੱਚ 255 ਕਿਲੋਗ੍ਰਾਮ ਦੀ ਸ਼ਾਨਦਾਰ ਡੈੱਡਲਿਫਟ ਲਗਾ ਕੇ ਵਿਸ਼ਵ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿੰਨ ਨਵੇਂ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਅਤੇ ਆਲ ਓਵਰ ਟਰਾਫੀ ਵੀ ਜਿੱਤੀ। 60 ਸਾਲ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕਰਕੇ ਅਵਤਾਰ ਸਿੰਘ ਲਲਤੋਂ ਨੌਜਵਾਨਾਂ ਦੇ ਨਾਲ-ਨਾਲ ਹਰ ਉਮਰ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹਨ। ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੇ ਕੈਪਟਨ ਚਰਨਜੀਤ ਸਿੰਘ ਨੇ ਕਿਹਾ ਕਿ ਜਿਸ ਉਮਰ ਵਿੱਚ ਲੋਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ, ਉਸ ਉਮਰ ਵਿੱਚ ਅਵਤਾਰ ਸਿੰਘ ਵੱਲੋਂ ਵਿਸ਼ਵ ਰਿਕਾਰਡ ਬਣਾਉਣਾ ਬੇਹੱਦ ਸ਼ਲਾਘਾਯੋਗ ਹੈ।
ਦੱਸਣਯੋਗ ਹੈ ਕਿ ਅਵਤਾਰ ਸਿੰਘ ਲਲਤੋਂ ਪਹਿਲਾਂ ਵੀ ਕਈ ਕੀਰਤੀਮਾਨ ਸਥਾਪਿਤ ਕਰ ਚੁੱਕੇ ਹਨ। ਤਾਜ਼ਾ ਰਿਕਾਰਡ ਉਨ੍ਹਾਂ ਵੱਲੋਂ ਨੇਪਾਲ ਦੇ ਵਿੱਚ ਬਣਾਇਆ ਗਿਆ ਹੈ। ਨਾ ਸਿਰਫ ਉਨ੍ਹਾਂ ਵੱਲੋਂ 255 ਕਿਲੋ ਭਾਰ ਚੁੱਕ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਸਗੋਂ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਤਿੰਨ ਡੈਡ ਲਿਫਟਾਂ ਦੇ ਵਿੱਚ ਤਿੰਨ ਰਿਕਾਰਡ ਬਣੇ ਹਨ। ਚੈਂਪੀਅਨਸ਼ਿਪ ਦੇ ਵਿੱਚ ਆਲ ਓਵਰ ਟਰਾਫੀ ਵੀ ਉਨ੍ਹਾਂ ਨੇ ਆਪਣੇ ਨਾਮ ਕੀਤੀ ਹੈ। 60 ਸਾਲ ਦੀ ਉਮਰ ਦੇ ਵਿੱਚ ਇੰਨਾ ਵਜ਼ਨ ਚੁੱਕ ਕੇ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਚੁੱਕੇ ਹਨ।
ਇਸ ਦੌਰਾਨ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਲੇ ਕੈਪਟਨ ਚਰਨਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਲਲਤੋ ਨਾ ਸਿਰਫ ਨੌਜਵਾਨਾਂ ਦੇ ਸਗੋਂ ਸਾਡੇ ਵਰਗੇ ਅਧੇੜ ਉਮਰ ਵਾਲਿਆਂ ਦੇ ਵੀ ਲਈ ਪ੍ਰੇਰਨਾ ਸਰੋਤ ਨੇ। ਇਸ ਉਮਰ ਦੇ ਵਿੱਚ ਜਦੋਂ ਬਿਮਾਰੀਆਂ ਘੇਰ ਲੈਂਦੀਆਂ ਨੇ ਇਸ ਉਮਰ ਦੇ ਵਿੱਚ ਉਹ ਵਿਸ਼ਵ ਰਿਕਾਰਡ ਬਣਾ ਰਹੇ ਨੇ ਇਹ ਵਾਕਿਆ ਹੀ ਕਾਬਿਲੇ ਤਾਰੀਫ ਹੈ। ਨੇਪਾਲ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਗੋਲਡ ਮੈਡਲ ਜਿੱਤਿਆ, ਸਗੋਂ ਤਿੰਨ ਨਵੇਂ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਕੀਤੇ। ਅਵਤਾਰ ਸਿੰਘ ਦੀ ਇਹ ਜਿੱਤ ਸਿਰਫ਼ ਤਮਗੇ ਤੱਕ ਸੀਮਤ ਨਹੀਂ, ਸਗੋਂ ਇਹ ਉਸ ਜਜ਼ਬੇ ਦੀ ਮਿਸਾਲ ਹੈ, ਜੋ ਸਾਬਤ ਕਰਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਉਮਰ ਵੀ ਰਾਹ ਨਹੀਂ ਰੋਕ ਸਕਦੀ।

LEAVE A REPLY

Please enter your comment!
Please enter your name here