ਸ੍ਰੀ ਮੁਕਤਸਰ ਸਾਹਿਬ ਵਿਖੇ ਮੀਂਹ ਦੇ ਗੜ੍ਹੇਮਾਰੀ ਦਾ ਕਹਿਰ/ ਲੰਬੀ ਹਲਕੇ ਅੰਦਰ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ/ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ

0
2

 

ਬੀਤੀ ਰਾਤ ਇੱਕ ਵਾਰ ਫਿਰ ਬਦਲੇ ਮੌਸਮ ਦੇ ਮਿਜ਼ਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੀ ਰਾਤ ਤੇਜ਼ ਬਾਰਿਸ਼ ਦੇ ਨਾਲ ਨਾਲ ਹੋਈ ਗੜੇਮਾਰੀ ਨੇ ਖੇਤਾਂ ਵਿਚ ਖੜੀ ਝੋਨੇ ਦੀ ਹਜ਼ਾਰਾਂ ਏਕੜ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਗੱਲ ਜੇਕਰ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੀ ਕੀਤੀ ਜਾਵੇ ਤਾਂ ਇੱਥੇ ਕਈ ਪਿੰਡਾਂ ਅੰਦਰ ਗੜੇਮਾਰੀ ਨਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ। ਹਾਲਾਤ ਐਨੇ ਮਾੜੇ ਹਨ ਕਿ ਕਈ ਕਿਸਾਨਾਂ ਦਾ ਤਾਂ 100% ਹੀ ਝੋਨੇ ਦਾ ਨੁਕਸਾਨ ਹੋਣਾ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਹਨਾਂ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਤਾਂ ਉਨਾਂ ਨੂੰ ਯੋਗ ਮੁਆਵਜੇ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਪਿਛਲਾ ਵੀ ਕੋਈ ਯੋਗ ਮੁਆਵਜ਼ਾ ਨਹੀਂ ਮਿਲਿਆ।

LEAVE A REPLY

Please enter your comment!
Please enter your name here