ਸਮਰਾਲਾ ’ਚ ਬੰਦ ਦੇ ਸੱਦੇ ਨੂੰ ਜਥੇਬੰਦੀਆਂ ਦਾ ਹੁੰਗਾਰਾ/ ਝੋਟੇ ਦੇ ਕਤਲ ਦੇ ਵਿਰੋਧ ’ਚ ਕੱਢਿਆ ਰੋਸ ਮਾਰਚ/ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਕੀਤੀ ਅਪੀਲ

0
2

ਨਸ਼ਿਆਂ ਖਿਲਾਫ ਲੜਾਈ ਲੜ ਵਾਲੇ ਪਰਵਿੰਦਰ ਝੋਟੇ ਦੀ ਮੌਤ ਤੋਂ ਬਾਅਦ ਪੰਜਾਬ ਭਰ ਅੰਦਰ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਪਰਵਿੰਦਰ ਝੋਟਾ ਇਨਸਾਫ ਕਮੇਟੀ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਪੰਜਾਬ ਭਰ ਅੰਦਰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸੇ ਤਹਿਤ ਸਮਰਾਲਾ ਸ਼ਹਿਰ ਵਿੱਚ ਵੀ ਬੀਕੇਯੂ ਸਿੱਧੂਪੁਰ ਤੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰ ਸ਼ਹਿਰ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਬਾਜ਼ਾਰ ਬੰਦ ਰੱਖਣ ਲਈ ਅਪੀਲ ਕੀਤੀ ਗਈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਨਿੰਦਣਯੋਗ ਹੈ ਕਿ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਪਰਵਿੰਦਰ ਝੋਟੇ ਦਾ ਕਤਲ ਹੋਣਾ ਸਾਫ ਹੈ ਕਿ ਨਸ਼ੇ ਨੂੰ ਵਧਾਉਣ ਵਾਲੇ ਅਜੇ ਵੀ ਪੁਲਿਸ ਨੂੰ ਟਿੱਚ ਜਾਣ ਦੇ ਹੋਏ ਸ਼ਰੇਆਮ ਗੋਲੀਆਂ ਮਾਰ ਕਤਲ ਕਰ ਰਹੇ ਹਨ। ਉਹਨਾਂ ਕਿਹਾ ਕਿ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣਾ ਸਮਾਜ ਦੇ ਹਰ ਵਿਅਕਤੀ ਦਾ ਫਰਜ਼ ਹੈ ਤੇ ਉਹੀ ਫਰਜ ਪਰਵਿੰਦਰ ਝੋਟੇ ਨੇ ਨਿਭਾਇਆ ਸੀ ਪਰ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਨਸ਼ੇ ਦੇ ਖਿਲਾਫ ਸੂਬੇ ਦਾ ਹਰ ਵਿਅਕਤੀ ਇਕੱਠਾ ਹੋਵੇਗਾ ਤੇ ਨਸ਼ੇ ਨੂੰ ਜੜ ਤੋਂ ਖਤਮ ਕਰੇਗਾ।

LEAVE A REPLY

Please enter your comment!
Please enter your name here