ਪੰਜਾਬ ਹੁਸ਼ਿਆਰਪੁਰ ਦੀ ਮਸ਼ਹੂਰ ਬੇਕਰੀ ’ਤੇ ਸਿਹਤ ਵਿਭਾਗ ਦੀ ਰੇਡ/ ਗੰਦੀਆਂ ਟਰੇਆਂ ’ਚ ਰੱਖਿਆ ਸੀ ਸਾਮਾਨ/ ਸੈਂਪਲ ਭਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - October 4, 2026 0 1 Facebook Twitter Pinterest WhatsApp ਹੁਸ਼ਿਆਰਪੁਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸ਼ਹਿਰ ਦੀ ਮਸ਼ਹੂਰ ਬੇਕਰੀ ਦੁਕਾਨ ਰਾਜੇਸ਼ ਬੇਕਰੀ ’ਤੇ ਰੇਡ ਕੀਤੀ ਗਈ। ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਅਤੇ ਫੂਡ ਅਫਸਰ ਵਿਵੇਕ ਕੁਮਾਰ ਵੱਲੋਂ ਕੀਤੀ ਰੇਡ ਦੌਰਾਨ ਬੇਕਰੀ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਕਈ ਖਾਮੀਆਂ ਸਾਹਮਣੇ ਆਈਆਂ। ਗੰਦੀਆਂ ਟਰੇਆਂ ਵਿੱਚ ਖਾਣ-ਪੀਣ ਦਾ ਸਾਮਨ ਰੱਖਿਆ ਗਿਆ ਸੀ। ਅਧਿਕਾਰੀਆਂ ਮੁਤਾਬਕ ਕੁਝ ਮਿਆਦ ਪੁੱਗਿਆ ਸਾਮਾਨ ਵੀ ਮਿਲਿਆ ਹੈ। ਵਿਭਾਗ ਦੀ ਟੀਮ ਨੇ ਸੈਂਪਲ ਭਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਬੇਕਰੀ ਸਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਜਾਂਚ ਦੌਰਾਨ 5 ਰੁਪਏ ਵਿੱਚ ਵਿਕ ਰਹੀ ਜੀਰਾ ਲੈਮਨ ਡ੍ਰਿੰਕ ਲਈ ਵਰਤੇ ਜਾ ਰਹੇ ਮਿਸ਼ਰਣ ਦਾ ਸੈਂਪਲ ਲਿਆ ਗਿਆ ਹੈ, ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਗੁਣਵੱਤਾ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ। ਉੱਥੇ ਹੀ ਬੇਕਰੀ ਮਾਲਕ ਵੱਲੋਂ ਸਫ਼ਾਈ ਦੀਆਂ ਕਮੀਆਂ ਨੂੰ ਲੈ ਕੇ ਲੋਕਾਂ ਤੋਂ ਮੁਆਫ਼ੀ ਮੰਗੀ ਗਈ। ਉਹਨਾਂ ਵੱਲੋ ਜੀਰਾ ਲੈਮਨ ਨਾਲ ਤਿਆਰ ਹੋਣ ਵਾਲੇ ਮਿਸ਼ਰਣ ਦਾ ਸੈਪਲ ਲੈ ਲਿਆ ਹੈ ਤੇ ਇਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੈਂਪਲ ਜਾਂਚ ਲਈ ਲੈਬਾਰਟੀ ਵਿਚ ਭੇਜੇ ਗਏ ਹਨ,ਜਿਨ੍ਹਾਂ ਦੀ ਜਾਂਚ ਬਾਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।