ਪੰਜਾਬ ਭੁਲੱਥ ਦੇ ਦੌਲਤਪੁਰ ’ਚ 4 ਮੱਝਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ/ ਜ਼ਹਿਰੀਲਾ ਟੀਕਾ ਲਾਉਣ ਦਾ ਸ਼ੱਕ/ ਪਰਿਵਾਰ ’ਚ ਡਰ ਦਾ ਮਾਹੌਲ, ਪੁਲਿਸ ਜਾਂਚ ਜਾਰੀ By admin - October 4, 2026 0 1 Facebook Twitter Pinterest WhatsApp ਭੁਲੱਥ ਦੇ ਪਿੰਡ ਦੌਲਤਪੁਰ ਦੀ ਇੱਕ ਹਵੇਲੀ ਵਿੱਚ ਬੰਨ੍ਹੀਆਂ ਚਾਰ ਮੱਝਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਮੇ ਆਈ ਹੈ। ਮੱਝਾਂ ਦੇ ਮਾਲਕ ਮਨਦੀਪ ਸਿੰਘ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੱਝਾਂ ਨੂੰ ਜ਼ਹਿਰੀਲੀ ਚੀਜ਼ ਦੇਣ ਦੀ ਸ਼ੰਕਾ ਜਾਹਰ ਕੀਤੀ ਹੈ। ਮਨਦੀਪ ਸਿੰਘ ਮੁਤਾਬਕ ਸਵੇਰੇ ਕਰੀਬ 6 ਵਜੇ ਹਵੇਲੀ ਪਹੁੰਚਣ ’ਤੇ ਚਾਰੋਂ ਮੱਝਾਂ ਮਰੀਆਂ ਹੋਈਆਂ ਮਿਲੀਆਂ। ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਦੌਲਤਪੁਰ ਦੀ ਇੱਕ ਹਵੇਲੀ ਵਿੱਚ ਬੰਨ੍ਹੀਆਂ ਚਾਰ ਮੱਝਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਸ਼ੂ ਮਾਲਕ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੱਝਾਂ ਨੂੰ ਕੋਈ ਜ਼ਹਿਰੀਲੀ ਵਸਤੂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ। ਮ੍ਰਿਤਕ ਮੱਝਾਂ ਵਿੱਚੋਂ ਇੱਕ ਮੱਝ ਹਾਲ ਹੀ ਵਿੱਚ ਸੂਈ ਸੀ, ਜਦਕਿ ਤਿੰਨ ਮੱਝਾਂ ਸੂਣ ਵਾਲੀਆਂ ਸਨ। ਹਵੇਲੀ ਵਿੱਚ ਹੋਰ ਵੀ ਪਸ਼ੂ ਬੰਨ੍ਹੇ ਹੋਏ ਹਨ, ਜਿਸ ਕਾਰਨ ਪਰਿਵਾਰ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ, ਵਾਸੀ ਦੌਲਤਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 6 ਵਜੇ ਹਵੇਲੀ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਚਾਰ ਮੱਝਾਂ ਮਰੀਆਂ ਪਈਆਂ ਸਨ। ਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਸ਼ੂ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਅਤੇ ਉਸਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਉਧਰ, ਇਲਾਕਾ ਨਿਵਾਸੀਆਂ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਬੇਜ਼ੁਬਾਨ ਪਸ਼ੂਆਂ ਨਾਲ ਇਸ ਤਰ੍ਹਾਂ ਦਾ ਵਤੀਰਾ ਬਹੁਤ ਹੀ ਨਿੰਦਣਯੋਗ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਲਦ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।