ਪੰਜਾਬ ਪਟਿਆਲਾ ’ਚ ਜ਼ਮੀਨੀ ਵਿਵਾਦ ਨੇ ਔਰਤਾਂ ਨਾਲ ਕੁੱਟਮਾਰ/ ਦੋਵੇਂ ਔਰਤਾਂ ਰਾਜਿੰਦਰ ਹਸਪਤਾਲ ‘ਚ ਦਾਖ਼ਲ/ ਨਿਹੰਗਾਂ ਦੀ ਸ਼ਮੂਲੀਅਤ ਦੇ ਦੋਸ਼, ਪੁਲਿਸ ਕਰ ਰਹੀ ਜਾਂਚ By admin - October 4, 2026 0 1 Facebook Twitter Pinterest WhatsApp ਪਟਿਆਲਾ ਦੇ ਪਿੰਡ ਗੱਜੂ ਮਾਜਰਾ ਵਿੱਚ ਜ਼ਮੀਨੀ ਵਿਵਾਦ ਨੇ ਉਸ ਸਮੇਂ ਹਿੰਸਕ ਰੂਪ ਧਾਰ ਲਿਆ, ਜਦੋਂ ਦੋ ਕੁੱਝ ਲੋਕਾਂ ਨੇ ਦੋ ਔਰਤਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਭਜਨ ਕੌਰ ਅਤੇ ਰਮਨਦੀਪ ਕੌਰ ਨਾਮ ਦੀਆਂ ਔਰਤਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤਾ ਮੁਤਾਬਕ ਉਹ 2016 ਵਿੱਚ ਜ਼ਮੀਨ ਸਬੰਧੀ ਕੇਸ ਜਿੱਤ ਚੁੱਕੇ ਹਨ। ਇਸ ਥਾਂ ਉਤੇ ਉਹ ਉਸਾਰੀ ਲਈ ਨੀਂਹ ਪੁੱਟ ਰਹੇ ਸਨ ਕਿ ਦੂਜੀ ਧਿਰ ਵੱਲੋਂ ਨਿਹੰਗ ਸਿੰਘਾਂ ਦੀ ਮਦਦ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਹਮਲੇ ਦੀਆਂ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਕੇਸ ਜਿੱਤਣ ਸਬੰਧੀ ਅਦਾਲਤੀ ਦਸਤਾਵੇਜ਼ ਵੀ ਮੌਜੂਦ ਹਨ। ਪਰਿਵਾਰ ਮੁਤਾਬਕ ਉਸਾਰੀ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਦਰਖ਼ਾਸਤ ਵੀ ਦਿੱਤੀ ਗਈ ਸੀ। ਪਰਿਵਾਰ ਦਾ ਦਾਅਵਾ ਹੈ ਕਿ ਮੌਕੇ ’ਤੇ ਨਿਹੰਗਾਂ ਵੱਲੋਂ ਰੂੜੀ ਵਾਲੀ ਜਗ੍ਹਾ ’ਤੇ ਨਿਸ਼ਾਨ ਸਾਹਿਬ ਵੀ ਲਗਾਇਆ ਗਿਆ। ਪੀੜਤ ਔਰਤਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਉਨ੍ਹਾਂ ਦੀ ਮਾਲਕੀਅਤ ਹੈ ਅਤੇ ਉਨ੍ਹਾਂ ਵੱਲੋਂ 112 ਨੰਬਰ ’ਤੇ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਉਨ੍ਹਾਂ ਮੁਤਾਬਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।