ਖਡੂਰ ਸਾਹਿਬ ’ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਮੌਤ/ ਸੜਕ ਕਿਨਾਰੇ ਪਈ ਮਿਲੀ ਲਾਸ਼/ ਪਰਿਵਾਰ ਨੂੰ ਕਤਲ ਦਾ ਸ਼ੱਕ, ਪੁਲਿਸ ਕਰ ਰਹੀ ਜਾਂਚ

0
1

ਤਰਨ ਤਾਰਨ ਦੇ ਕਸਬਾ ਖੰਡੂਰ ਸਾਹਿਬ ਵਿਖੇ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਕਰਨਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਨਾਗੋਕੇ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਮ੍ਰਿਤਕ ਨੂੰ ਕੁੱਝ ਲੋਕ ਘਰੋਂ ਬੁਲਾ ਕੇ ਲੈ ਕੇ ਗਏ ਸਨ ਅਤੇ ਬਾਅਦ ਵਿਚ ਉਸ ਦੀ ਲਾਸ਼ ਸੜਕ ਕੰਢੇ ਪਈ ਮਿਲੀ ਹੈ। ਪਰਿਵਾਰ ਦਾ ਇਲਜਾਮ ਹੈ ਕਿ ਮ੍ਰਿਤਕ ਯੂਪੀ ਵਿਖੇ ਕਿਸੇ ਕੋਲ ਕੰਮ ਕਰਦਾ ਸੀ, ਜਿਨ੍ਹਾਂ ਨੇ ਇਹ ਕਤਲ ਕੀਤਾ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਸਕੱਤਰ ਸਿੰਘ ਮੁਤਾਬਕ ਉਸ ਦਾ ਪੁੱਤਰ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਉਸਨੂੰ ਘਰ ਤੋਂ ਬੁਲਾ ਕੇ ਸਰਤਾਜ ਨਾਮਕ ਲੜਕਾ ਲੈ ਗਿਆ ਸੀ। ਇਸ ਤੋਂ ਬਾਦ ਕੁਝ ਲੋਕ ਘਰ ਆਏ ਸਨ ਜੋ ਖੁਦ ਨੂੰ ਸੀਆਈਏ ਸਟਾਫ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਏ ਦੱਸ ਰਹੇ ਸਨ। ਇਸ ਤੋਂ ਬਾਦ ਲਵ ਨਾਮਕ ਵਿਅਕਤੀ ਨੇ ਦੱਸਿਆ ਕਿ ਕੁੱਝ ਲੋਕ ਤੁਹਾਡੇ ਲੜਕੇ ਨੂੰ ਕੁੱਟ ਰਹੇ ਹਨ ਅਤੇ ਉਸ ਨੂੰ ਸਕੂਲ ਨੇੜੇ ਸੁੱਟ ਗਏ ਹਨ। ਜਦੋ ਮੌਕੇ ਤੇ ਜਾ ਕੇ ਵੇਖਿਆ ਤਾਂ ਉਸਦੀ ਲਾਸ਼ ਪਈ ਸੀ, ਜਿਸ ਉਤੇ ਕੁੱਟਮਾਰ ਦੇ ਨਿਸ਼ਾਨ ਸਨ। ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

LEAVE A REPLY

Please enter your comment!
Please enter your name here