ਅੰਮ੍ਰਿਤਸਰ ’ਚ ਵਿਸ਼ਵ ਸ਼ਾਂਤੀ ਦਿਵਸ ਮੌਕੇ ਸ਼ਾਂਤੀ ਮਾਰਚ/ ਅਖਿਲ ਭਾਰਤੀ ਅਧਿਆਪਕ ਸਮਿਤੀ ਦਾ ਉਪਰਾਲਾ/ ਇਕ ਦਿਨ ਪਹਿਲਾਂ ਮਾਰਚ ਕੱਢ ਕੇ ਦਿੱਤਾ ਸ਼ਾਂਤੀ ਦਾ ਸੁਨੇਹਾ

0
1

 

ਅੰਮ੍ਰਿਤਸਰ ਵਿਖੇ ਅਖਿਲ ਭਾਰਤੀ ਅਧਿਆਪਕ ਸਮਿਤੀ ਵੱਲੋਂ ਸ਼ਾਂਤੀ ਮਾਰਚ ਕੱਢਿਆ ਗਿਆ। ਵਿਸ਼ਵ ਸ਼ਾਂਤੀ ਦਿਵਸ ਤੋਂ ਇਕ ਦਿਨ ਪਹਿਲਾਂ ਕੱਢੇ ਗਏ ਇਸ ਮਾਰਚ ਦਾ ਮਕਸਤ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦੇਣਾ ਸੀ। ਇਸ ਮਾਰਚ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਦਾਕਾਰਾ ਕੁਨਿਕਾ ਸਦਾਨੰਦ, ਸਾਂਸਦ ਗੁਰਜੀਤ ਔਜਲਾਂ ਸਮੇਤ  ਕਈ ਸ਼ਖ਼ਸੀਅਤਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਰਹੇ।
ਮਾਰਚ ਵਿਚ ਸ਼ਾਮਲ ਹਸਤੀਆਂ ਨੇ ਲੋਕਾਂ ਨੂੰ ਆਪਸੀ ਭਾਈਚਾਰਾ, ਸਦਭਾਵਨਾ ਅਤੇ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਪ੍ਰਬੰਧਕਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਦੇ ਹਰ ਵਰਗ ਨੂੰ ਮਿਲਜੁਲ ਕੇ ਰਹਿਣ ਅਤੇ ਨੌਜਵਾਨ ਪੀੜ੍ਹੀ ਤੱਕ ਸ਼ਾਂਤੀ ਦਾ ਸੁਨੇਹਾ ਪਹੁੰਚਾਉਣ ਦੀ ਲੋੜ ਹੈ। ਅੰਮ੍ਰਿਤਸਰ ਦੀ ਧਰਤੀ ਤੋਂ ਨਿਕਲਿਆ ਇਹ ਸ਼ਾਂਤੀ ਮਾਰਚ ਲੋਕਾਂ ਨੂੰ ਇਹ ਸੰਦੇਸ਼ ਦਿੰਦਾ ਨਜ਼ਰ ਆਇਆ ਕਿ ਮਤਭੇਦ ਹੋ ਸਕਦੇ ਹਨ, ਪਰ ਸਮਾਜ ਵਿੱਚ ਭਾਈਚਾਰਾ ਅਤੇ ਸ਼ਾਂਤੀ ਕਾਇਮ ਰਹਿਣੀ ਚਾਹੀਦੀ ਹੈ।
ਇਸ ਮੌਕੇ ਹੱਥਾਂ ਵਿੱਚ ਸ਼ਾਂਤੀ ਦੇ ਸੰਦੇਸ਼ ਵਾਲੇ ਬੈਨਰ ਅਤੇ ਤਖ਼ਤੀਆਂ ਫੜ ਕੇ ਲੋਕਾਂ ਨੇ ਸ਼ਹਿਰ ਵਾਸੀਆਂ ਨੂੰ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਕੁੱਲ ਮਿਲਾ ਕੇ ਵਿਸ਼ਵ ਸ਼ਾਂਤੀ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕੱਢਿਆ ਗਿਆ ਇਹ ਸ਼ਾਂਤੀ ਮਾਰਚ ਸ਼ਹਿਰ ਵਾਸੀਆਂ ਅਤੇ ਲੋਕਾਂ ਵਿੱਚ ਅਮਨ-ਸ਼ਾਂਤੀ ਦਾ ਸੁਨੇਹਾ ਪਹੁੰਚਾਉਣ ਦੀ ਇੱਕ ਕੋਸ਼ਿਸ਼ ਰਿਹਾ

LEAVE A REPLY

Please enter your comment!
Please enter your name here