ਪੰਜਾਬ ਮੰਤਰੀਆਂ ਦੇ ਘਰਾਂ ਅੱਗੇ ਕਿਸਾਨ ਦੇ ਮੋਰਚੇ ਦਾ ਦੂਜਾ ਦਿਨ/ ਸਰਵਨ ਪੰਧੇਰ ਵੱਲੋਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ/ ਕਿਹਾ, ਮੰਗਾਂ ਮੰਨੇ ਜਾਣ ਤਕ ਪਿੱਛੇ ਨਹੀਂ ਹਟਣਗੇ ਕਿਸਾਨ By admin - September 15, 2026 0 2 Facebook Twitter Pinterest WhatsApp ਕਿਸਾਨ ਮਜਦੂਰ ਮੋਰਚਾ ਚੈਪਟਰ ਪੰਜਾਬ ਦੇ ਪੰਜਾਬ ਸਰਕਾਰ ਦੇ 8 ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਦੂਜੇ ਦਿਨ ਵੀ ਜਾਰੀ ਰਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪਟਿਆਲਾ ਵਿਖੇ ਵੀ ਮੰਤਰੀ ਦੇ ਘਰ ਅੱਗੇ ਨਵਾਂ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਦੇ ਅੰਮ੍ਰਿਤਸਰ ਵਿਖੇ ਮੀਟਿੰਗ ਹੋਣ ਜਾ ਰਹੀ ਹੈ ਅਤੇ ਜੇਕਰ ਸਰਕਾਰ ਨੇ ਛੇਤੀ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਡਾ ਸੰਘਰਸ਼ ਵਿੱਡਣ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਠੋਸ ਹੱਲ ਕਰ ਕੇ ਲਾਗੂ ਨਹੀਂ ਕਰਦੇ, ਸੰਘਰਸ਼ ਜਾਰੀ ਰਹੇਗਾ।