ਪੰਜਾਬ ਨੰਗਲ ਵਾਸੀਆਂ ਨੂੰ ਮੰਤਰੀ ਹਰਜੋਤ ਬੈਂਸ ਦਾ ਤੋਹਫਾ/ ਵਾਰਡ-5 ਵਾਸੀਆਂ ਦੀ ਪਾਣੀ ਸਮੱਸਿਆ ਦਾ ਪੱਕਾ ਹੱਲ/ ਮੌਕੇ ’ਤੇ ਪਹੁੰਚ ਬੋਰ ਤੇ ਸਫਾਈ ਦੇ ਕੰਮ ਦਾ ਲਿਆ ਜਾਇਜ਼ਾ By admin - September 11, 2026 0 1 Facebook Twitter Pinterest WhatsApp ਨੰਗਲ ਸ਼ਹਿਰ ਵਿਚ ਪਿਛਲੇ 14 ਦਿਨਾਂ ਤੋਂ ਸਫਾਈ ਮੁਹਿੰਮ ਚੱਲ ਰਹੀ ਹੈ। ਇਸੇ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਅੰਦਰ ਘੁੰਮ ਕੇ ਸਫਾਈ ਤੋਂ ਇਲਾਵਾ ਬਾਕੀ ਮਸਲਿਆਂ ਬਾਰੇ ਜਾਣਕਾਰੀ ਇਕੱਤਰ ਕਰ ਕੇ ਨਾਲੋਂ ਨਾਲ ਹੱਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਮੰਤਰੀ ਹਰਜੋਤ ਬੈਂਸ ਨੇ ਵਾਰਡ ਨੰਬਰ 5 ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਚਰੌਕਣੀ ਮੰਗ ਪੂਰੀ ਕਰਦਿਆਂ ਬੋਰ ਦੇ ਕੰਮ ਸ਼ੁਰੂ ਕਰਵਾਇਆ। ਆਪਣੇ ਸੰਬੋਧਨ ਵਿਚ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਵਾਰਡ ਵਿਚ ਦੋ ਬੋਰ ਕਰਵਾਏ ਜਾ ਰਹੇ ਹਨ, ਜਿਸ ਨਾਲ ਵਾਰਡ ਦੇ ਹਰ ਘਰ ਵਿਚ ਪਾਣੀ ਪਹੁੰਚਣਾ ਯਕੀਨੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨੰਗਲ ਵਾਸੀਆਂ ਦੇ ਹਰ ਮਸਲੇ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਨੰਗਲ ਸ਼ਹਿਰ ਮੁੜ ਆਪਣੀ ਪੁਰਾਣੀ ਸੁੰਦਰ ਦਿੱਖ ਹਾਸਲ ਕਰ ਲਵੇਗਾ ਇਸ ਦੌਰਾਨ ਮੰਤਰੀ ਬੈਂਸ ਨੇ ਅੱਜ ਵਾਰਡ ਨੰਬਰ-5 ਵਿਚ ਪਹੁੰਚ ਕੇ ਲਗਾਏ ਜਾ ਰਹੇ ਟਿਊਬਵੈੱਲ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਟਿਊਬਵੈੱਲ ਪੰਪ ਜਲਦੀ ਹੀ ਚਾਲੂ ਹੋ ਜਾਵੇਗਾ, ਜਿਸ ਨਾਲ ਵਾਰਡ ਨਿਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਵਾਰਡ ਨੰਬਰ 5 ਵਿੱਚ ਅੱਜ ਤੀਜੇ ਦਿਨ ਵੀ ਸਫਾਈ ਮੁਹਿੰਮ ਜਾਰੀ ਰਹੀ, ਜਿਸ ਵਿੱਚ ਸਾਰਾ ਸਟਾਫ਼ ਅਤੇ ਅਧਿਕਾਰੀ ਮੌਕੇ ‘ਤੇ ਮੌਜੂਦ ਸਨ।