ਸ੍ਰੀ ਚਮਕੌਰ ਸਿੰਘ ਪਹੁੰਚੇ ਹਰਿਆਣਾ ਸੀਐਮ ਸੈਣੀ/ ਬਲਾਕ ਦੇ ਪਿੰਡ ਰਾਏਪੁਰ ਦਾ ਕੀਤਾ ਦੌਰਾ/ ਗੁਰਦੁਆਰਾ ਸ਼ਹੀਦ ਮਾਤਾ ਸ਼ਰਨ ਕੌਰ ਜੀ ਵਿਖੇ ਟੇਕਿਆ ਮੱਥਾ

0
2

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਜ਼ਿਲ੍ਹਾ ਰੂਪਨਗਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਰਾਏਪੁਰ ਪਿੰਡ ਦਾ ਦੌਰਾ ਕੀਤਾ, ਜਿਥੇ ਪਿੰਡ ਵਾਸੀਆਂ ਤੇ ਸਥਾਨਕ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਨਾਇਬ ਸਿੰਘ ਸੈਣੀ ਨੇ ਗੁਰਦੁਆਰਾ ਸ਼ਹੀਦ ਮਾਤਾ ਸ਼ਰਨ ਕੌਰ ਜੀ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚਕਾਰ ਸਬੰਧ ਬਹੁਤ ਡੂੰਘੇ ਅਤੇ ਮਜ਼ਬੂਤ ਹਨ, ਅਤੇ ਦੋਵਾਂ ਰਾਜਾਂ ਦੇ ਵਿਕਾਸ ਲਈ ਆਪਸੀ ਸਹਿਯੋਗ ਜ਼ਰੂਰੀ ਹੈ।
ਦੌਰੇ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਪਿੰਡ ਵਿੱਚ  21 ਲੱਖ ਦੀ ਲਾਗਤ ਨਾਲ ਇੱਕ ਯਾਦਗਾਰੀ ਗੇਟ ਬਣਾਉਣ ਦਾ ਐਲਾਨ ਕੀਤਾ। ਉਧਰ ਨਾਇਬ ਸੈਣੀ ਜਦੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਕੁੱਝ ਲੋਕਾਂ ਨੇ”ਬੰਦੀ ਸਿੰਘ ਰਿਹਾ ਕਰੋ” ਅਤੇ ਜਗਤਾਰ ਸਿੰਘ ਹਵਾਰਾ ਜਿੰਦਾਬਾਦ  ਦੇ ਨਾਅਰੇ ਲਗਾਏ।

LEAVE A REPLY

Please enter your comment!
Please enter your name here