ਪੰਜਾਬ ਫਰੀਦਕੋਟ ਥਾਣਾ ਕੌਤਵਾਲੀ ਅੱਗੇ ਪਰਿਵਾਰ ਦਾ ਧਰਨਾ/ ਬੱਚੇ ਦੀ ਮੌਤ ਮਾਮਲੇ ’ਚ ਮੰਗਿਆ ਇਨਸਾਫ/ ਸੰਸਕਾਰ ਨਾ ਕਰਨ ’ਤੇ ਅੜਿਆ ਪਰਿਵਾਰ By admin - September 4, 2026 0 2 Facebook Twitter Pinterest WhatsApp ਫਰੀਦਕੋਟ ਵਿਖੇ 8 ਸਾਲਾ ਅਨਮੋਲ ਦੀ ਡੁੱਬਣ ਕਾਰਨ ਹੋਈ ਮੌਤ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਥਾਣਾ ਕੋਤਵਾਲੀ ਮੂਹਰੇ ਧਰਨਾ ਦੇ ਕੇ ਇਨਸਾਫ ਮੰਗਿਆ ਹੈ। ਪਰਿਵਾਰ ਦੇ ਇਲਜਾਮ ਹੈ ਕਿ ਉਨ੍ਹਾਂ ਨੂੰ ਘਟਨਾ ਪਿਛਲੇ ਕਿਸੇ ਗਹਿਰੀ ਸਾਜ਼ਿਸ਼ ਦੀ ਸ਼ੰਕਾ ਹੈ। ਭਾਵੇਂ ਪੁਲਿਸ ਨੇ 5 ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਲਿਆ ਪਰ ਜਦੋਂ ਤਕ ਮੌਤ ਦੀ ਅਸਲੀ ਵਜ੍ਹਾਂ ਸਾਹਮਣੇ ਨਹੀਂ ਆ ਜਾਂਦੀ, ਉਹ ਬੱਚੇ ਦਾ ਅੰਤਮ ਸੰਸਕਾਰ ਨਹੀਂ ਕਰਨਗੇ। ਪਰਿਵਾਰ ਨੇ ਬੱਚੇ ਦਾ ਕਤਲ ਕਰ ਕੇ ਲਾਸ਼ ਰਜਬਾਹੇ ਵਿਚ ਸੁੱਟਣ ਦੀ ਸ਼ੰਕਾ ਜਾਹਰ ਕੀਤੀ ਹੈ। ਦੱਸਣਯੋਗ ਹੈ ਕਿ ਕਰੀਬ ਪੰਜ ਦਿਨ ਪਹਿਲਾ ਫ਼ਰੀਦਕੋਟ ਦਾ ਇੱਕ ਅੱਠ ਸਾਲ ਦਾ ਬੱਚਾ ਅਨਮੋਲ ਪ੍ਰੀਤ ਘਰੋਂ ਗਾਇਬ ਹੋ ਗਿਆ ਸੀ, ਜਿਸ ਦਾ ਲਾਸ਼ ਬਾਅਦ ਸ਼੍ਰੀ ਮੁਕਤਸਰ ਸਾਹਿਬ ਕੋਲੋਂ ਰਜਬਾਹੇ ਵਿਚੋਂ ਬਰਾਮਦ ਹੋਈ ਸੀ। ਪੁਲਿਸ ਮੁਤਾਬਿਕ ਅਨਮੋਲ ਆਪਣੇ ਸਾਥੀਆਂ ਨਾਲ ਛੋਟੀ ਨਹਿਰ ਤੇ ਨਹਾਉਣ ਗਿਆ ਸੀ, ਜਿੱਥੇ ਪਾਣੀ ਦੇ ਵਹਾਅ ਤੇਜ਼ ਵਿਚ ਰੁੜ ਗਿਆ। ਉਸਦੇ ਨਾਲ ਗਏ ਸਾਥੀਆਂ ਨੇ ਡਰ ਦੇ ਮਾਰੇ ਘਰ ਆ ਕੇ ਨਹੀਂ ਦੱਸਿਆ ਪਰ ਬਾਦ ਵਿਚ ਅਨਮੋਲ ਦੇ ਨਹਿਰ ਰੁੜ ਦਾ ਖੁਲਾਸਾ ਕੀਤਾ ਸੀ। ਪਰ ਪਰਿਵਾਰ ਇਹ ਸਭ ਮੰਨਣ ਲਈ ਤਿਆਰ ਨਹੀਂ ਹੈ। ਪਰਿਵਾਰ ਦਾ ਦੋਸ਼ ਹੈ ਕੇ ਬੱਚੇ ਦੀ ਹੱਤਿਆ ਕਰ ਕੇ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ। ਪਰਿਵਾਰ ਦਾ ਇਲਜਾਮ ਹੈ ਕਿ ਜੇਕਰ ਉਨ੍ਹਾਂ ਦਾ ਬੱਚਾ ਸਾਥੀਆਂ ਨਾਲ ਨਹਿਰ ਤੇ ਨਹਾਉਣ ਗਿਆ ਸੀ ਤਾਂ ਉਸਦਾ ਸਾਈਕਲ, ਕੱਪੜੇ ਅਤੇ ਚੱਪਲ ਆਦਿ ਹਾਲੇ ਤੱਕ ਬਰਾਮਦ ਨਹੀਂ ਨਹੀਂ ਹੋਏ। ਹਾਲਾਂਕਿ ਪਰਿਵਾਰ ਦੀ ਸ਼ਿਕਾਇਤ ਤੇ ਤਿੰਨ ਬੱਚਿਆਂ ਸਮੇਤ ਜੋ ਉਸਦੇ ਸਾਥੀ ਸਨ ਉਨ੍ਹਾਂ ਖਿਲਾਫ ਅਤੇ ਦੋ ਹੋਰ ਲੋਕਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ ਪਰ ਪਰਿਵਾਰ ਹਲੇ ਵੀ ਆਪਣੇ ਬੱਚੇ ਦੀ ਮੌਤ ਦੀ ਅਸਲ ਵਜ੍ਹਾ ਜਾਨਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕੇ ਜਦ ਤੱਕ ਉਨ੍ਹਾਂ ਦੇ ਬੱਚੇ ਦੀ ਮੌਤ ਦੀ ਅਸਲ ਵਜ੍ਹਾ ਪਤਾ ਨਹੀਂ ਲੱਗਦੀ ਤਦ ਤੱਕ ਨਾ ਤਾਂ ਉਹ ਬੱਚੇ ਦਾ ਪੋਸਟ ਮਾਰਟਮ ਕਰਵਾਉਣਗੇ ਨਾ ਹੀ ਉਸਦਾ ਅੰਤਿਮ ਸਸਕਾਰ ਕਰਨਗੇ। ਉਧਰ ਪੁਲਿਸ ਨੇ ਕਿਹਾ ਕੇ ਸਾਰੀ ਕਾਰਵਾਈ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਬੱਚੇ ਦੇ ਪੋਸਟ ਮਾਰਟਮ ਤੋਂ ਮੌਤ ਦੀ ਅਸਲ ਵਜ੍ਹਾ ਸਾਹਮਣੇ ਅ ਸਕੇਗੀ ਇਸ ਲਈ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।