ਅੰਮ੍ਰਿਤਸਰ ਵਿਖੇ ਬੇਅਦਬੀ ਮਾਮਲੇ ’ਚ ਨਵਾਂ ਮੌੜ/ ਮੁਲਜ਼ਮ ਦੀ ਮਾਂ ਦਾ ਸਾਹਮਣੇ ਆਇਆ ਬਿਆਨ/ ਮਾਨਸਿਕ ਤੌਰ ਤੇ ਬਿਮਾਰ ਹੋਣ ਦਾ ਕੀਤਾ ਦਾਅਵਾ

0
2

 

ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿਚ ਵਾਪਰੀ ਘਟਨਾ ਤੋਂ ਬਾਅਦ ਜਿੱਥੇ ਸੰਗਤ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਮਨਦੀਪ ਸਿੰਘ ਦੇ ਪਰਿਵਾਰ ਦੇ ਬਿਆਨ ਵੀ ਸਾਹਮਣੇ ਆਇਆ ਹੈ। ਮੁਲਜ਼ਮ ਦੀ ਮਾਂ ਜਗਜੀਤ ਕੌਰ ਮੁਤਾਬਕ ਮਨਦੀਪ ਸਿੰਘ ਬਿਮਾਰ ਅਤੇ ਮਾਨਸਿਕ ਤੌਰ ‘ਤੇ ਅਸਥਿਰ ਹੈ। ਮਾਂ ਮੁਤਾਬਕ ਉਹ 2015 ਤੋਂ ਸ਼ਾਈਜ਼ੋਫਰੀਨੀਆ ਤੋਂ ਪੀੜਤ ਸੀ ਅਤੇ ਉਸ ਦਾ ਡਾਕਟਰੀ ਇਲਾਜ ਵੀ ਚੱਲ ਰਿਹਾ ਹੈ। ਮਾਂ ਨੇ ਕਿਹਾ ਕਿ ਉਸ ਦੇ ਪਿਤਾ ਵੀ ਇਸੇ ਮਾਨਸਿਕ ਬਿਮਾਰੀ ਤੋਂ ਪੀੜਤ ਸੀ।
ਮਾਂ ਨੇ ਅੱਗੇ ਦੱਸਿਆ ਕਿ ਆਪਣੀ ਬਿਮਾਰੀ ਤੋਂ ਪਹਿਲਾਂ ਮਨਦੀਪ ਦੀ ਪਰਮਾਤਮਾ ਵਿੱਚ ਡੂੰਘੀ ਸ਼ਰਧਾ ਸੀ ਅਤੇ ਉਹ ਧਾਰਮਿਕ ਖਿਆਲਾਂ ਦਾ ਮਾਲਕ ਸੀ ਪਰ ਮਾਨਸਿਕ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਉਸਦੀ ਸੋਚ ਬਦਲਣੀ ਸ਼ੁਰੂ ਹੋ ਗਈ। ਉਹ ਅਕਸਰ ਕਹਿੰਦਾ ਸੀ ਕਿ ਪਰਮਾਤਮਾ ਦੀ ਕੋਈ ਹੋਂਦ ਨਹੀਂ ਹੈ ਅਤੇ  ਜੇਕਰ ਪਰਮਾਤਮਾ ਹੁੰਦਾ ਤਾਂ ਉਸਦੀ ਜ਼ਿੰਦਗੀ ਦੀ ਕਦੇ ਵੀ ਇਹ ਹਾਲਤ ਨਾ ਹੁੰਦੀ।
ਪਰਿਵਾਰ ਦਾ ਕਹਿਣਾ ਹੈ ਕਿ ਮਨਦੀਪ ਇੱਕ ਪੜ੍ਹਿਆ-ਲਿਖਿਆ ਨੌਜਵਾਨ ਹੈ ਅਤੇ ਲੰਬੇ ਸਮੇਂ ਤੋਂ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ। ਘਟਨਾ ਵਾਲੇ ਦਿਨ ਉਹ ਸਵੇਰੇ ਲਗਭਗ 8:30 ਵਜੇ ਦੁੱਧ ਖਰੀਦਣ ਦੇ ਬਹਾਨੇ ਘਰੋਂ ਨਿਕਲਿਆ ਸੀ ਅਤੇ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਨੂੰ ਇਸ ਘਟਨਾ ਦੀ ਖਬਰ ਮਿਲੀ ਸੀ।

LEAVE A REPLY

Please enter your comment!
Please enter your name here