ਪੰਜਾਬ ਦਿੜ੍ਹਬਾ ਦੇ ਪਿੰਡ ਸਫੀਪੁਰ ਕਲਾਂ ਦੀ ਪੰਚਾਇਤ ਦਾ ਉਪਰਾਲਾ/ ਖਿੱਚ ਦਾ ਕੇਂਦਰ ਬਣਿਆਂ 30 ਲੱਖ ’ਚ ਬਣਿਆ ਬੱਸ ਸਟੈਂਡ/ ਆਧੁਨਿਕਤਾ ਦੇ ਨਾਲ ਪੁਰਾਤਨ ਵਿਰਸੇ ਦੀ ਝਲਕ ਪੇਸ਼ By admin - August 30, 2026 0 4 Facebook Twitter Pinterest WhatsApp ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗਰਾਟਾਂ ਨਾਲ ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਦੇ ਪਿੰਡਾਂ ਦੀ ਨੁਹਾਰ ਬਦਲਣ ਲੱਗੀ ਹੈ। ਗੱਲ ਜੇਕਰ ਹਲਕੇ ਦੇ ਪਿੰਡ ਸਫੀਪੁਰ ਕਲਾਂ ਦੀ ਕੀਤੀ ਜਾਵੇ ਤਾਂ ਇੱਥੇ 30 ਲੱਖ ਦੀ ਲਾਗਤ ਨਾਲ ਬਣਿਆਂ ਬੱਸ ਅੱਡੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਬੱਸ ਅੱਡੇ ਦੀ ਬਾਹਰੀ ਦਿੱਖ ਪੁਰਾਤਨ ਵਿਰਸੇ ਨੂੰ ਉਜਾਗਰ ਕਰ ਰਹੀ ਹੈ। ਪਿੰਡ ਵਾਸੀਆਂ ਨੇ ਇਸ ਬੱਸ ਅੱਡੇ ਲਈ ਗਰਾਟ ਦੇਣ ਲਈ ਖਜਾਨਾ ਮੰਤਰੀ ਹਰਪਾਲ ਚੀਮਾ ਦਾ ਧੰਨਵਾਦ ਕੀਤਾ ਹੈ। ਮੌਕੇ ਤੇ ਪਹੁੰਚੇ ਹਰਪਾਲ ਚੀਮਾ ਨੇ ਕਿਹਾ ਕਿ ਸਾਰੇ ਪਿੰਡਾਂ ਅੰਦਰ ਹੀ ਖੁੱਲ੍ਹੀਆਂ ਗਰਾਟਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਪਿੰਡਾਂ ਦੀ ਪੁਰਾਤਨ ਦਿੱਖ ਬਰਕਾਰ ਰੱਖਣ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬੱਸ ਸਟੈਂਡ ਪੁਰਾਣੇ ਪੰਜਾਬ ਦੇ ਪਿੰਡਾਂ ਵਿੱਚ ਬਣੀਆਂ ਹਵੇਲੀਆਂ ਅਤੇ ਸੱਥਾਂ ਦੀ ਯਾਦ ਤਾਜ਼ਾ ਕਰਵਾ ਰਿਹਾ ਹੈ। ਬੱਸ ਦੀ ਉਡੀਕ ਕਰਨ ਵਾਲੇ ਯਾਤਰੀਆਂ ਲਈ ਬੈਠਣ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਟੇਬਲ ਅਤੇ ਪੱਖਿਆਂ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਲਈ ਵੱਖਰੀ ਸੱਥ ਵੀ ਤਿਆਰ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਬੱਸ ਸਟੈਂਡ ਨਹੀਂ, ਸਗੋਂ ਪਿੰਡ ਦੇ ਪੁਰਾਣੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਵੀ ਹੈ। ਆਪਣੇ ਸੰਬੋਧਨ ਵਿਚ ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ। ਬੱਸ ਸਟੈਂਡ ਅਤੇ ਸੱਥਾਂ ਵਰਗੇ ਪ੍ਰਾਜੈਕਟਾਂ ਨਾਲ ਪਿੰਡਾਂ ਦੀ ਦਿੱਖ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਲਈ ਬੱਸ ਸਟੈਂਡ ਬਣਾਉਣ ਦੀ ਗੱਲ ਆਈ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਇਹ ਸਿਰਫ਼ ਇੱਕ ਆਮ ਬੱਸ ਅੱਡਾ ਨਾ ਹੋਵੇ… ਸਗੋਂ ਅਜਿਹਾ ਨਿਰਮਾਣ ਹੋਵੇ ਜਿਸ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਪੰਜਾਬ ਦਾ ਪੁਰਾਣਾ ਵਿਰਸਾ ਵੀ ਨਜ਼ਰ ਆਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਨੇ ਕਿਹਾ ਕਿ ਮੇਰੀ ਸੋਚ ਸੀ ਕਿ ਪਿੰਡ ਦੇ ਬਾਹਰ ਇੱਕ ਅਜਿਹਾ ਬੱਸ ਸਟੈਂਡ ਬਣੇ ਜੋ ਆਧੁਨਿਕ ਵੀ ਹੋਵੇ ਅਤੇ ਸਾਡੇ ਪੁਰਾਣੇ ਵਿਰਸੇ ਨੂੰ ਵੀ ਸੰਭਾਲ ਕੇ ਰੱਖੇ। ਜੋ ਪੈਸਾ ਮੰਗਿਆ, ਉਹ ਮਿਲਦਾ ਰਿਹਾ ਅਤੇ ਇਸੇ ਸੋਚ ਨਾਲ ਇਹ ਬੱਸ ਸਟੈਂਡ ਤਿਆਰ ਕੀਤਾ।