ਪਟਿਆਲਾ ਵਾਸੀ 119 ਸਾਲਾ ਬੇਬੇ ਬਚਨੀ ਦਾ ਦੇਹਾਂਤ/ 9 ਪੁੱਤਰ ਤੇ 2 ਧੀਆਂ ਦੀ ਮਾਂ ਹੈ ਬੇਬੇ ਬਚਨੀ/ ਢੋਲ ਵਾਜਿਆਂ ਨਾਲ ਕੀਤੀ ਅੰਤਮ ਵਿਦਾਈ

0
5

ਪਟਿਆਲਾ ਦੇ ਪਿੰਡ ਰਾਮਗੜ੍ਹ ਸੂਲਰ ਦੀ ਰਹਿਣ ਵਾਲੀ 119 ਸਾਲਾ ਬੇਬੇ ਬਚਨੀ ਦਾ ਦੇਹਾਂਤ ਹੋ ਗਿਆ। ਬੇਬੇ ਬਚਨੀ ਨੇ ਲੰਬੀ ਉਮਰ ਭੋਗਦਿਆਂ 119 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਦਿੱਤਾ। ਜਾਣਕਾਰੀ ਮੁਤਾਬਕ ਬੇਬੇ ਬਚਨੀ ਦੇ ਪਰਿਵਾਰ ਵਿੱਚ 9 ਪੁੱਤਰ ਅਤੇ 2 ਧੀਆਂ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਢੋਲ ਵਾਜਿਆਂ ਨਾਲ ਬੇਬੇ ਬਚਨੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਪਿੰਡ ਵਾਸੀਆਂ ਮੁਤਾਬਕ ਬੇਬੇ ਬਚਨੀ ਦੀ 119 ਸਾਲ ਦੀ ਲੰਬੀ ਜ਼ਿੰਦਗੀ ਪਿੰਡ ਵਾਸੀਆਂ ਲਈ ਯਾਦਗਾਰ ਰਹੇਗੀ।

LEAVE A REPLY

Please enter your comment!
Please enter your name here