ਪੰਜਾਬ ਗੁਰਦਾਸਪੁਰ ’ਚ ਸੂਏ ਅੰਦਰ ਪਈ ਮਿਲੀ ਐਕਟਿਵਾ/ ਅਣਪਛਾਤੇ ਵਿਅਕਤੀ ਵੱਲੋਂ ਸੁੱਟਣ ਦਾ ਸ਼ੱਕ/ ਪੁਲਿਸ ਕਰ ਰਹੇ ਮਾਮਲੇ ਦੀ ਜਾਂਚ By admin - August 30, 2026 0 4 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਨੇੜਿਓਂ ਲੰਘਦੇ ਸੂਏ ਵਿੱਚੋਂ ਭੇਦਭਰੇ ਹਾਲਾਤਾਂ ਵਿੱਚ ਇੱਕ ਸਕੂਟਰੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਰਜੇਸ਼ ਕੁਮਾਰ ਅਨੁਸਾਰ ਸਕੂਟਰੀ ਦੀ ਹਾਲਾਤ ਦੇਖ ਕੇ ਲੱਗਦਾ ਹੈ ਕਿ ਇਹ ਕਈ ਦਿਨਾਂ ਤੋਂ ਇੱਥੇ ਪਈ ਹੈ ਪਰ ਇਹ ਕਿੰਨਾ ਹਾਲਾਤਾਂ ਵਿੱਚ ਇੱਥੇ ਆਈ ਇਸ ਦੀ ਜਾਂਚ ਕੀਤੀ ਜਾਏਗੀ । ਮੌਕੇ ਤੇ ਪਹੁੰਚੇ ਪਿੰਡ ਦੇ ਦੋਸ ਲੰਬਰਦਾਰ ਦੀ ਮੌਜੂਦਗੀ ਵਿੱਚ ਉਹਨਾਂ ਦੱਸਿਆ ਕਿ ਸਕੂਟਰੀ ਦਾ ਨੰਬਰ ਸਾਫ ਨਜ਼ਰ ਆ ਰਿਹਾ ਪਰ ਇਸ ਦੇ ਕਾਗਜ ਸਾਰੇ ਪਾਣੀ ਵਿੱਚ ਪਏ ਰਹਿਣ ਕਾਰਨ ਖਰਾਬ ਹੋ ਗਏ ਹਨ। ਆਰਟੀਓ ਦਫਤਰ ਤੋਂ ਇਸਦੀ ਡਿਟੇਲ ਕਢਾਈ ਜਾਏਗੀ ਅਤੇ ਉਸ ਤੋਂ ਬਾਅਦ ਪੂਰੀ ਜਾਂਚ ਪੜਤਾਲ ਕੀਤੀ ਜਾਏਗੀ।