ਫਰੀਦਕੋਟ ਪੁਲਿਸ ਦੀ ਲੜਕੀਆਂ ਲਾਪਤਾ ਮਾਮਲੇ ’ਚ ਐਕਸ਼ਨ/ ਮਹਿਲਾ ਆਰੋਪੀ ਦਾ ਸਾਥੀ ਵੀ ਮੁੰਬਈ ਤੋਂ ਗ੍ਰਿਫਤਾਰ/ ਲੜਕੀਆਂ ਨੂੰ ਆਪਣੇ ਕੋਲ ਰੱਖਣ ਦੇ ਲੱਗੇ ਇਲਜ਼ਾਮ

0
1

 

ਫਰੀਦਕੋਟ ਪੁਲਿਸ ਨੇ ਲਾਪਤਾ ਨਾਬਾਲਿਗ ਲੜਕੀਆਂ ਦੀ ਬਰਾਮਦਗੀ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਆਰੋਪੀ ਮਹਿਲਾ ਦੇ ਸਾਥੀ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਕੇ ਲਿਆਂਦਾ ਹੈ। ਮਨੀਸ਼ ਨਾਮ ਇਸ ਮੁਲਜ਼ਮ ਨੇ ਲਾਪਤਾ ਲੜਕੀਆਂ ਨੂੰ ਆਪਣੇ ਕੋਲ ਰੱਖਿਆ ਸੀ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਲੜਕੀਆਂ ਨੂੰ ਆਪਣੇ ਕੋਲ ਰੱਖਣ ਦੇ ਮਨਸ਼ਾ ਤੇ ਲੜਕੀਆਂ ਨਾਲ ਅੱਗੇ ਕੀਤੇ ਜਾਣ ਵਾਲੇ ਵਿਵਹਾਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ 10 ਅਗਸਤ ਨੂੰ ਫਰੀਦਕੋਟ ਦੇ ਇੱਕ ਸਰਕਾਰੀ ਸਕੂਲ ਦੀਆਂ ਤਿੰਨ ਲੜਕੀਆਂ ਬਿਨਾਂ ਦੱਸੇ ਲਾਪਤਾ ਹੋ ਗਈਆਂ ਸਨ। ਮਾਮਲਾ ਪੁਲਿਸ ਕੋਲ ਪਹੁੰਚਣ ਬਾਅਦ ਪੁਲਸ ਨੇ ਇਨ੍ਹਾਂ ਨੂੰ ਮੁੰਬਈ ਤੋਂ ਰੈਸਕਿਊ ਕਰ ਕੇ ਵਾਪਸ ਲਿਆਂਦਾ ਸੀ।  ਇਸੇ ਦਰਮਿਆਨ ਜੋ ਜਾਣਕਾਰੀ ਸਾਹਮਣੇ ਆਈ ਸੀ ਕਿ ਜਦੋਂ ਲੜਕੀਆਂ ਫਰੀਦਕੋਟ ਤੋਂ ਦਿੱਲੀ ਪੁੱਜੀਆਂ ਤਾਂ ਦਿੱਲੀ ਟਰੇਨ ਵਿੱਚ ਹੀ ਇਹਨਾਂ ਦੀ ਮੁਲਾਕਾਤ ਇੱਕ ਅਸ਼ਵਨੀ ਕੌਰ ਨਾਮ ਦੀ ਔਰਤ ਨਾਲ ਹੋਈ ਜੋ ਦਿੱਲੀ ਤੋਂ ਮੁੰਬਈ ਜਾ ਰਹੀ ਸੀ ਅਤੇ ਆਪਣੇ ਕਿਸੇ ਸਾਥੀ ਨੂੰ ਮਿਲਣ ਲਈ ਟ੍ਰੇਨ ਵਿੱਚ ਬੈਠੀ ਹੋਈ ਸੀ ਅਤੇ ਜਦੋਂ ਲੜਕੀਆਂ ਇਸਦੇ ਸੰਪਰਕ ਵਿੱਚ ਆਈਆਂ ਤਾਂ ਉਹ ਤਿੰਨੋਂ ਲੜਕਿਆਂ ਨੂੰ ਆਪਣੇ ਨਾਲ ਹੀ ਮੁੰਬਈ ਲੈ ਗਈ।
ਉਥੇ ਉਸਨੇ ਇਨ੍ਹਾਂ ਲੜਕੀਆਂ ਨੂੰ ਆਪਣੇ ਸਾਥੀ ਮਨੀਸ਼ ਨਾਲ ਮਿਲਾਇਆ ਅਤੇ ਉਸ ਨੇ ਲੜਕਿਆਂ ਆਪਣੇ ਘਰ ਵਿੱਚ ਹੀ ਰੱਖਿਆ ਹੋਇਆ ਸੀ ਪਰ ਜਦੋਂ ਪੁਲਿਸ ਨੇ ਰੇਡ ਕੀਤੀ ਗਈ ਤਾਂ ਮੌਕੇ ਤੇ ਮਨੀਸ਼ ਕੁਮਾਰ ਤਾਂ ਫਰਾਰ ਹੋ ਗਿਆ ਪਰ ਅਸ਼ਵਨੀ ਕੌਰ ਨਾਮ ਦੀ ਮਹਿਲਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਆਪਣੇ ਨਾਲ ਫਰੀਦਕੋਟ ਲਿਆਂਦਾ ਗਿਆ। ਉਸਦੀ ਪੁੱਛਗਿੱਛ ਤੋਂ ਬਾਅਦ ਅਤੇ ਮੁੰਬਈ ਪੁਲਿਸ ਦੀ ਮਦਦ ਦੇ ਨਾਲ ਮਨੀਸ਼ ਨੂੰ ਵੀ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਵੀ ਮੁੰਬਈ ਤੋਂ ਹੁਣ ਫਰੀਦਕੋਟ ਲਿਆਂਦਾ ਗਿਆ ਹੈ।

LEAVE A REPLY

Please enter your comment!
Please enter your name here