ਸਮਾਣਾ ਵਾਸੀ ਏਅਰਫੋਰਸ ਜਵਾਨ ਦੀ ਗੁਜਰਾਤ ’ਚ ਮੌਤ/ ਸੜਕ ਹਾਦਸੇ ਦੌਰਾਨ ਪਤਨੀ ਸਮੇਤ ਤੋੜਿਆ ਦਮ/ ਪਰਿਵਾਰ ਦੇ ਇਲਾਕੇ ’ਚ ਸੋਗ ਦੀ ਲਹਿਰ

0
1

 

ਪਟਿਆਲਾ ਦੇ ਸਮਾਣਾ ਨਾਲ ਸਬੰਧਤ ਏਅਰਫੋਰਸ ਜਵਾਨ ਦੀ ਗੁਜਰਾਤ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਤਨੀ ਸਮੇਤ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਸਮਾਣਾ ਵਾਸੀ ਗੁਰਜਿੰਦਰ ਸਿੰਘ ਤੇ ਪਤਨੀ ਲਵਲੀਨ ਕੌਰ ਵਜੋਂ ਹੋਈ ਹੈ। ਮਾਪਿਆਂ ਮੁਤਾਬਕ ਗੁਰਜਿੰਦਰ ਸਿੰਘ ਜਾਮਨਗਰ ਏਅਰਫੋਰਸ ਸਟੇਸ਼ਨ ਵਿਖੇ ਤੈਨਾਤ ਸੀ। ਉਸ ਦੀ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਕੁੱਝ ਸਮਾਂ ਪਹਿਲਾਂ ਆਪਣੇ ਪਤਨੀ ਨੂੰ ਨਾਲ ਲੈ ਕੇ ਗਿਆ ਸੀ। ਦੋਵੇਂ ਪਤ-ਪਤਨੀ ਮੋਟਰ ਸਾਇਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਬੱਸ ਦੀ ਟੱਕਰ ਨਾਲ ਟੱਕਰ ਹੋ ਗਏ। ਦੋਵਾਂ ਦੀਆਂ ਮ੍ਰਿਤਕ ਦੇਹਾਂ ਸਮਾਣਾ ਵਿਖੇ ਪਹੁੰਚੀਆਂ, ਜਿੱਥੇ ਦੋਵਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਗੁਰਜਿੰਦਰ ਸਿੰਘ ਜਾਮਨਗਰ ਏਅਰਫੋਰਸ ਸਟੇਸ਼ਨ ’ਤੇ ਐਲਸੀਐਸ ਆਟੋ ਟੈਕ ਦੇ ਅਹੁਦੇ ’ਤੇ ਤਾਇਨਾਤ ਸਨ। 23 ਅਗਸਤ ਦੀ ਸ਼ਾਮ ਕਰੀਬ ਸਾਢੇ 6 ਵਜੇ ਉਨ੍ਹਾਂ ਨੇ ਆਪਣੀ ਮਾਤਾ ਨਾਲ ਫੋਨ ’ਤੇ ਗੱਲ ਕੀਤੀ ਸੀ। ਗੁਰਜਿੰਦਰ ਸਿੰਘ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਲਵਲੀਨ ਕੌਰ ਨਾਲ ਬਾਜ਼ਾਰ ਜਾ ਰਹੇ ਹਨ। ਇਸ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਸੜਕ ਹਾਦਸੇ ਦੀ ਦੁਖਦਾਈ ਸੂਚਨਾ ਮਿਲੀ।
ਹਾਦਸੇ ਦੀ ਜਾਣਕਾਰੀ ਏਅਰਫੋਰਸ ਅਧਿਕਾਰੀਆਂ ਅਤੇ ਜਾਮਨਗਰ ਪੁਲਿਸ ਵੱਲੋਂ ਪਰਿਵਾਰ ਨੂੰ ਦਿੱਤੀ ਗਈ। ਮੰਗਲਵਾਰ ਨੂੰ ਦੋਵੇਂ ਮ੍ਰਿਤਕਾਂ ਦੀਆਂ ਪਾਰਥਿਵ ਦੇਹਾਂ ਸਮਾਣਾ ਪਹੁੰਚੀਆਂ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਏਅਰਫੋਰਸ ਦੇ ਅਧਿਕਾਰੀਆਂ ਵੱਲੋਂ ਗੁਰਜਿੰਦਰ ਸਿੰਘ ਨੂੰ ਸੈਨਿਕ ਸਨਮਾਨ ਨਾਲ ਸਲਾਮੀ ਦਿੱਤੀ ਗਈ। ਇਸ ਦੁਖਦਾਈ ਘਟਨਾ ਨਾਲ ਸਮਾਣਾ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।

LEAVE A REPLY

Please enter your comment!
Please enter your name here