ਗੁਰਦਾਸਪੁਰ ਦੇ ਧਾਰੀਵਾਲ ’ਚ ਗੰਦਗੀ ਦੀ ਭਰਮਾਰ/ ਸਕੂਲ ਤੇ ਮੁਹੱਲਾ ਕਲੀਨਿਕ ਨੇੜਲੇ ਲੋਕ ਪ੍ਰੇਸ਼ਾਨ/ ਪ੍ਰਸ਼ਾਸਨ ਤੋਂ ਛੇਤੀ ਧਿਆਨ ਦੇਣ ਦੀ ਕੀਤੀ ਮੰਗ

0
1

 

ਗੁਰਦਾਸਪੁਰ ਦੇ ਪੁਰਾਣਾ ਧਾਰੀਵਾਲ ਇਲਾਕੇ ਅੰਦਰ ਗੰਦਗੀ ਦੀ ਭਰਮਾਰ ਤੋਂ ਲੋਕ ਡਾਂਢੇ ਪ੍ਰੇਸ਼ਾਨ ਹਨ। ਖਾਸ ਕਰ ਕੇ ਇੱਥੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੇਵਾ ਕੇਂਦਰ ਅਤੇ ਆਮ ਆਦਮੀ ਕਲੀਨਿਕ ਦੇ ਨੇੜੇ ਗੰਦਗੀ ਅਤੇ ਗੰਦੇ ਪਾਣੀ ਦੀ ਸਮੱਸਿਆ ਕਾਰਨ ਗੰਭੀਰ ਹਾਲਾਤ ਬਣੇ ਹੋਏ ਹਨ। ਲੋਕਾਂ ਦੇ ਦੱਸਣ ਮੁਤਾਬਕ ਇੱਥੇ ਹਾਲਾਤ ਐਨੇ ਮਾੜੇ ਹਨ ਕਿ ਪੂਰਾ ਇਲਾਕਾ ਛੱਪੜ ਦਾ ਰੂਪ ਧਾਰ ਚੁੱਕਾ ਹੈ, ਜਿਸ ਕਾਰਨ ਆਮ ਲੋਕਾਂ, ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ।
ਸਕੂਲ ਅਧਿਆਪਕਾਂ, ਸੇਵਾ ਕੇਂਦਰ ਦੇ ਅਧਿਕਾਰੀਆਂ ਅਤੇ ਰਾਹਗੀਰਾਂ ਨੇ ਦੋਸ਼ ਲਗਾਇਆ ਕਿ ਗੁਜਰ ਭਾਈਚਾਰੇ ਦੇ ਪਸ਼ੂਆਂ ਦਾ ਮਲ-ਮੂਤਰ ਸੜਕ ਪਾਰ ਕਰ ਕੇ ਸਕੂਲ ਦੇ ਨੇੜੇ ਇਕੱਠਾ ਹੋ ਰਿਹਾ ਹੈ। ਇਸ ਕਾਰਨ ਨਵੀਂ ਬਣੀ ਸੜਕ ਦੇ ਵੀ ਨੁਕਸਾਨੇ ਜਾਣ ਦਾ ਖਦਸ਼ਾ ਹੈ ਅਤੇ ਬੱਚਿਆਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਉੱਧਰ, ਗੁਜਰ ਭਾਈਚਾਰੇ ਨੇ ਕਿਹਾ ਕਿ ਮੀਂਹ ਕਾਰਨ ਪਾਣੀ ਦੇ ਵਹਾਅ ਨੂੰ ਰੋਕਣਾ ਮੁਸ਼ਕਲ ਹੈ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਨਾਲ ਸੰਪਰਕ ਕਰਕੇ ਜੇਸੀਬੀ ਰਾਹੀਂ ਸਫਾਈ ਅਤੇ ਪੁਲੀਆਂ ਪਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here