ਜਲੰਧਰ ਚ ਲੋਕਾਂ ਹੱਥੇ ਚੜ੍ਹਿਆ ਝਪਟਮਾਰ/ ਮੋਬਾਈਲ ਖੋਹ ਕੇ ਭੱਜਦੇ ਨੂੰ ਕੀਤਾ ਕਾਬੂ/ ਛਿੱਤਰ ਪਰੇਡ ਬਾਦ ਕੀਤਾ ਪੁਲਿਸ ਹਵਾਲੇ

0
1

 

ਜਲੰਧਰ ਦੇ ਉਦਯੋਗਿਕ ਖੇਤਰ ਇਲਾਕੇ ਵਿਚ ਇਕ ਝਪਟਮਾਰ ਨੂੰ ਚੋਰੀ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਮੋਬਾਈਲ ਖੋਹ ਕੇ ਭੱਜਦੇ ਨੂੰ ਕਾਬੂ ਕਰ ਕੇ ਕੁਟਾਪਾ ਚਾੜ ਦਿੱਤਾ। ਲੋਕਾਂ ਨੇ ਮੁਲਜ਼ਮ ਨੂੰ ਖੰਭੇ ਨਾਲ ਬੰਨ੍ਹ ਦਿੱਤਾ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਲੋਕਾਂ ਤੋਂ ਛੁਡਾ ਕੇ ਆਪਣੀ ਹਿਰਾਸਤ ਵਿਚ ਲੈ ਲਿਆ। ਪੁਲਿਸ ਮੁਲਜਮ ਨੂੰ ਅਗਲੇਰੀ ਕਾਰਵਾਈ ਲਈ ਆਪਣੇ ਨਾਲ ਲੈ ਗਈ।
ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਦੇ ਖਾਣੇ ਲਈ ਆਪਣੀ ਸਾਈਕਲ ‘ਤੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਰਾਮ ਨਗਰ ਗੇਟ ਦੇ ਨੇੜੇ ਪਹੁੰਚਿਆ, ਮੋਟਰਸਾਈਕਲ ‘ਤੇ ਇੱਕ ਨੌਜਵਾਨ ਪਿੱਛੇ ਤੋਂ ਆਇਆ ਅਤੇ ਉਸਦੀ ਜੇਬ ਵਿੱਚੋਂ ਉਸਦਾ ਮੋਬਾਈਲ ਫੋਨ ਝਪਟ ਲਿਆ ਅਤੇ ਤੇਜ਼ੀ ਨਾਲ ਭੱਜ ਗਿਆ। ਉਸਨੇ ਤੁਰੰਤ ਇੱਕ ਦੋਸਤ ਦੀ ਮਦਦ ਲਈ ਅਤੇ ਚੋਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹੀ ਦੂਰੀ ‘ਤੇ, ਸਥਾਨਕ ਲੋਕਾਂ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਇਕੱਠਾ ਹੋਈ ਭੀੜ ਨੇ ਉਸ ਨੂੰ ਕੁੱਟਮਾਰ ਤੋਂ ਬਾਅਦ ਖੰਭੇ ਨਾਲ ਬੰਨ੍ਹ ਦਿੱਤਾ।

LEAVE A REPLY

Please enter your comment!
Please enter your name here