ਸਰਹਿੰਦ ਕੌਂਸਲ ਪ੍ਰਧਾਨ ਵੱਲੋਂ ਫਾਇਰ ਸਟੇਸ਼ਨ ਦੀ ਚੈਕਿੰਗ/ ਲਗਾਤਾਰ ਸ਼ਿਕਾਇਤਾਂ ਤੋਂ ਬਾਦ ਕੀਤੀ ਕਾਰਵਾਈ/ ਗੈਰ ਹਾਜ਼ਰ ਪਾਏ ਗਏ ਮੁਲਜ਼ਮਾਂ ਨੂੰ ਦਿੱਤੀ ਚਿਤਾਵਨੀ

0
1

ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਵੱਲੋਂ ਕੌਂਸਲਰਾਂ ਸਮੇਤ ਦੇਰ ਰਾਤ ਸਥਾਨਕ ਫਾਇਰ ਬ੍ਰਿਗੇਡ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕੁੱਝ ਮੁਲਾਜਮ ਗੈਰਹਾਜ਼ਰ ਪਾਏ ਗਏ, ਜਿਨ੍ਹਾਂ ਨੂੰ ਪ੍ਰਧਾਨ ਵੱਲੋਂ ਸਖਤ ਚਿਤਾਵਨੀ ਦਿੱਤੀ ਗਈ ਹੈ। ਪ੍ਰਧਾਨ ਅਨੁਸਾਰ ਉਨ੍ਹਾਂ ਫਾਇਰ ਬ੍ਰਿਗੇਡ ਦਫ਼ਤਰ ਦੇ ਕੰਮਕਾਜ ਵਿੱਚ ਅਣਗਹਿਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਸ ਦੇ ਚਲਦਿਆਂ ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਸਮੂਹ ਸਟਾਫ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਪ੍ਰਧਾਨ ਆਸ਼ਾ ਰਾਣੀ ਨੇ ਫਾਇਰ ਬ੍ਰਿਗੇਡ ਦੇ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਜਵਾਨ ਸਰਹੱਦਾਂ ‘ਤੇ ਦਿਨ-ਰਾਤ ਪਹਿਰਾ ਦਿੰਦੇ ਹਨ, ਉਵੇਂ ਹੀ ਫਾਇਰ ਬ੍ਰਿਗੇਡ ਦਾ ਸਟਾਫ਼ ਦੀਵਾਲੀ ਵਰਗੇ ਤਿਉਹਾਰਾਂ ‘ਤੇ ਵੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਰਾਤ ਵੇਲੇ ਦਫ਼ਤਰਾਂ ਚ ਤਿਆਰ ਬੈਠਦਾ ਹੈ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਜਾਂ ਹਾਦਸੇ ਸਮੇਂ ਲੋਕਾਂ ਦੀ ਮਦਦ ਲਈ ਤੁਰੰਤ ਪਹੁੰਚਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਪਹਿਲੀ ਵਾਰ ਲਈ ਸਬੰਧਤ ਮੁਲਾਜ਼ਮਾਂ ਨੂੰ ਸਿਰਫ਼ ਚੇਤਾਵਨੀ  ਦੇ ਕੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਮਸਲਾ ਪਿਆਰ ਨਾਲ ਸਮਝਾ ਕੇ ਹੱਲ ਹੋ ਸਕਦਾ ਹੈ, ਉਸ ਨੂੰ ਸੁਲਝਾਉਣ ਲਈ ਪਹਿਲਾਂ ਪਿਆਰ ਦਾ ਰਸਤਾ ਹੀ ਅਪਣਾਇਆ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here