ਪੰਜਾਬ ਗੁਰਦਾਸਪੁਰ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਸ਼ੁਰੂ/ ਵੱਖ-ਵੱਖ ਧਾਰਮਿਕ ਸਥਾਨਾਂ ਲਈ ਤਿੰਨ ਬੱਸਾਂ ਰਵਾਨਾ/ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਹੋ ਰਹੀ ਯਾਤਰਾ By admin - August 19, 2026 0 2 Facebook Twitter Pinterest WhatsApp ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਲਈ ਤਿੰਨ ਨਵੇਂ ਰੂਟਾਂ ਤੇ ਵੀ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਕੜੀ ਵਿੱਚ ਹਰਿਦੁਆਰ ਰਿਸ਼ੀਕੇਸ਼, ਖਾਟੂ ਸ਼ਾਮ ਜੀ ਸਾਲਾਸਰ ਅਤੇ ਮਥੁਰਾ ਵਰਿੰਦਾਵਨ ਲਈ ਨਵੇਂ ਰੂਟਾਂ ਤੇ ਤਿੰਨ ਵੱਖ-ਵੱਖ ਬੱਸਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦੇ ਨਿਵਾਸ ਸਥਾਨ ਦੇ ਬਾਹਰੋਂ ਰਵਾਨਾ ਕੀਤੀਆਂ ਗਈਆਂ। ਯਾਤਰਾ ਤੇ ਰਾਵਨਾ ਹੋਣ ਵੇਲੇ ਸ਼ਰਧਾਲੂ ਕਾਫੀ ਖੁਸ਼ ਨਜ਼ਰ ਆਏ। ਸ਼ਰਧਾਲੂਆਂ ਨੇ ਇਸ ਉਪਰਾਲੇ ਬਦਲੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਯਾਤਰਾ ਦੇ ਕੋਆਰਡੀਨੇਟਰ ਗਗਨ ਮਹਾਜਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਸ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਜ਼ੁਰਗਾਂ ਨੂੰ ਬਹੁਤ ਰਾਸ ਆ ਰਿਹਾ ਹੈ। ਇਸ ਯਾਤਰਾ ਤਹਿਤ 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗ ਬਿਨਾਂ ਕਿਸੇ ਖਰਚ ਦੇ ਆਪਣੇ ਮਨ ਪਸੰਦ ਧਾਰਮਿਕ ਅਸਥਾਨਾਂ ਦੀ ਯਾਤਰਾ ਬਿਲਕੁਲ ਮੁਫਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਗੁਰਦਾਸਪੁਰ ਤੋਂ 49 ਬੱਸਾਂ ਰਾਹੀਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਕੇ ਸ਼ਰਧਾਲੂ ਆ ਚੁੱਕੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਹੈ।