ਪੰਜਾਬ ਬਟਾਲਾ ਦੇ ਥਾਣਾ ਲਾਲ ਸਿੰਘ ਦਾ ਲੋਕਾਂ ਵੱਲੋਂ ਘਿਰਾਓ/ ਨੌਜਵਾਨ ਦੇ ਕਤਲ ਮਾਮਲੇ ’ਚ ਮੰਗਿਆ ਇਨਸਾਫ/ ਇਕ ਹਫਤਾ ਪਹਿਲਾਂ ਅਗਵਾ ਕਰ ਕੇ ਕੀਤਾ ਸੀ ਕਤਲ By admin - August 13, 2026 0 2 Facebook Twitter Pinterest WhatsApp ਬਟਾਲਾ ਦੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਬੋਹੜਾਂ ਵਾਲ ਮਿਰਜਾ ਖਾਨ ਵਿਖੇ ਨੌਜਵਾਨ ਦੇ ਅਗਵਾ ਤੋਂ ਬਾਅਦ ਕਤਲ ਦਾ ਮਾਮਲਾ ਗਰਮਾ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਥਾਣਾ ਕਿਲਾ ਲਾਲ ਸਿੰਘ ਦਾ ਘਿਰਾਓ ਕੀਤਾ। ਪਰਿਵਾਰ ਦਾ ਇਲਜਾਮ ਸੀ ਕਿ ਉਨ੍ਹਾਂ ਦੇ 22 ਸਾਲਾ ਪੁੱਤਰ ਦੀਪਕ ਉਰਫ ਦੀਪੂ ਨੂੰ ਕੁੱਝ ਲੋਕਾਂ ਨੇ ਇਕ ਹਫਤਾ ਪਹਿਲਾਂ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ ਪਰ ਪੁਲਿਸ ਅਜੇ ਤਕ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਸਕੀ। ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਛੇਤੀ ਕਾਰਵਾਈ ਮੰਗੀ ਹੈ। ਇਸ ਮੌਕੇ ਜਾਣਕਾਰੀ ਮ੍ਰਿਤਕ ਦੀਪਕ ਉਰਫ ਦੀਪੂ ਦੀ ਭੈਣ ਰੀਪੀਕਾ ਅਤੇ ਭਤੀਜੇ ਸਾਜਨ ਨੇ ਦੱਸਿਆ ਕਿ ਦੀਪੂ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਕਰੀਬ ਇਕ ਹਫਤਾ ਪਹਿਲਾਂ ਅਗਵਾ ਕੀਤਾ ਸੀ, ਜਿਸ ਦੀ ਬਾਅਦ ਵਿਚ ਲਾਸ਼ ਬਰਾਮਦ ਹੋ ਗਈ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਕਾਤਲਾਂ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਸਬੰਧੀ ਪੁੱਛੇ ਜਾਣ ਤੇ ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।