ਕਪੂਰਥਲਾ ’ਚ ਚਲਦੀ ਕਾਰ ਨੂੰ ਭਿਆਨਕ ਹਾਦਸਾ/ ਸਟੇਰਿੰਗ ਲਾਕ ਹੋਣ ਕਾਰਨ ਬੇਕਾਬੂ ਹੋ ਕੇ ਪਲਟੀ ਕਾਰ/ ਘਟਨਾ ਕੈਮਰੇ ’ਚ ਕੈਦ, ਡਰਾਈਵਰ ਦਾ ਬਚਾਅ

0
1

ਕਪੂਰਥਲਾ ਦੇ ਪਿੰਡ ਝਾਲ ਲੇਈ ਵਾਲਾ ਨੇੜੇ ਇੱਕ ਮਾਰੂਤੀ ਸੁਜ਼ੂਕੀ ਐਸ-ਕਰਾਸ ਕਾਰ ਅਚਾਨਕ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਹਾਦਸੇ ਦੀ ਘਟਨਾ ਪਿੱਛੇ ਆਉਂਦੇ ਵਾਹਨ ਵਿਚ ਲੱਗੇ ਕੈਮਰੇ ਵਿਚ ਕੈਦ ਹੋ ਗਈ ਹੈ। ਹਾਦਸੇ ਦੀ ਵਜ੍ਹਾ ਕਾਰ ਦਾ ਅਚਾਨਕ ਸਟੈਰਿੰਗ ਲਾਕ ਹੋਣਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਜਦਕਿ ਡਰਾਈਵਰ ਵਾਲ ਵਾਲ ਬੱਚ ਗਿਆ ਹੈ।
ਜਾਣਕਾਰੀ ਅਨੁਸਾਰ ਡਰਾਈਵਰ ਸਰਬਜੀਤ ਸਿੰਘ ਮਾਛੀਜੋਆ, ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਕਾਰ ਐਸ-ਕਰਾਸ ਕਾਰ ਦਾ ਸਟੀਅਰਿੰਗ ਲਾਕ ਹੋ ਗਿਆ, ਜਿਸ ਕਾਰਨ ਉਸਦਾ ਕੰਟਰੋਲ ਖਤਮ ਹੋ ਗਿਆ ਅਤੇ ਕਾਰ ਬੇਕਾਬੂ ਹੋ ਕੇ  ਸੜਕ ਤੋਂ ਉਤਰ ਗਈ ਅਤੇ ਕੁਝ ਸਕਿੰਟਾਂ ਵਿੱਚ ਇੱਕ ਦਰੱਖਤ ਨਾਲ ਟਕਰਾ ਗਈ।
ਹਾਦਸੇ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪੂਰੀ ਤਰ੍ਹਾਂ ਤਬਾਹ ਹੋ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਕਾਰ ਚਾਲਕ ਸਰਬਜੀਤ ਸਿੰਘ ਏਅਰਬੈਗ ਖੁਲ੍ਹਣ ਕਾਰਨ ਵਾਲ-ਵਾਲ ਬਚਾਅ ਹੋ ਗਿਆ ਹੈ। ਅਚਾਨਕ ਹਾਦਸੇ ਨੇ ਇੱਕ ਵਾਰ ਫਿਰ ਤਕਨੀਕੀ ਵਾਹਨ ਨਿਰੀਖਣ ਅਤੇ ਸੜਕ ‘ਤੇ ਸੁਰੱਖਿਅਤ ਡਰਾਈਵਿੰਗ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।

LEAVE A REPLY

Please enter your comment!
Please enter your name here