ਗੁਰਦਾਸਪੁਰ ’ਚ ਚੋਰਾਂ ਦੇ ਹੌਂਸਲੇ ਬੁਲੰਦ/ ਦੁਕਾਨ ਬਾਹਰੋਂ ਘਿਓ ਚੁੱਕ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
1

ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਚੋਰ ਹੁਣ ਦਿਨ-ਦਿਹਾੜੇ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਅੰਜ਼ਾਮ ਦੇਣ ਲੱਗੇ ਹਨ। ਅਜਿਹਾ ਹੀ ਮਾਮਲਾ ਸ਼ਹਿਰ ਦੇ ਸੰਗਲਪੁਰਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ਸਵਾਰ ਚੋਰ ਦਿਨ ਦਿਹਾੜੇ ਇੱਕ ਦੁਕਾਨ ਦੇ ਬਾਹਰ ਪਈਆਂ ਦੇਸੀ ਘਿਓ ਦੀ ਚੁੱਕ ਕੇ ਫਰਾਰ ਹੋ ਗਿਆ। ਚੋਰੀ ਹੋਈ ਘਿਓ ਦਾ ਵਜਨ 18 ਕਿੱਲੋ ਤੇ ਕੀਮਤ 11 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕਦੈ ਹੋ ਗਈ ਹੈ। ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਘਟਨਾ ਵਾਲੇ ਦੁਕਾਨਦਾਰ ਵੀ ਦੁਕਾਨ ਦੇ ਅੰਦਰ ਕੰਮ ਕਰ ਰਿਹਾ ਸੀ ਕਿ ਚੋਰ ਮਿੰਟਾਂ ਸਕਿੰਟਾਂ ਵਿੱਚ 18 ਕਿਲੋ ਵਜਨੀ ਇਹ ਪੇਟੀ ਚੁੱਕ ਕੇ ਫਰਾਰ ਹੋ ਗਿਆ ਪਰ ਦੁਕਾਨਦਾਰ ਨੂੰ ਪਤਾ ਵੀ ਨਾ ਲੱਗਿਆ। ਬਾਅਦ ਵਿੱਚ ਸੀਸੀਟੀਵੀ ਫੁਟੇਜ ਦੇਖਣ ਤੇ ਖੁਲਾਸਾ ਹੋਇਆ ਕਿ ਬਾਹਰ ਰੱਖੀਆਂ ਪੇਟੀਆਂ ਵਿੱਚੋਂ ਇੱਕ ਪੇਟੀ ਚੋਰੀ ਹੋ ਚੁੱਕੀ ਹੈ। ਦੁਕਾਨਦਾਰ ਅਨੁਸਾਰ  ਇਸ ਪੇਟੀ ਦੀ ਕੀਮਤ ਕਰੀਬ 11000 ਰੁਪਏ ਸੀ ।
ਗੋਇਲ ਸੇਲਜ ਕਾਰਪੋਰੇਸ਼ਨ ਸੰਗਲਪੁਰਾ ਰੋਡ ਦੇ ਮਾਲਕ ਕੇਸ਼ਵ ਗੋਇਲ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਉਸ ਦੇ ਪਿਤਾ ਜੀ ਦੁਕਾਨ ਤੇ ਸੀ। ਦੁਕਾਨ ਦੇ ਬਾਹਰ ਦੱਸ ਪੇਟੀਆਂ ਸਿਫਤੀ ਕੰਪਨੀ ਦੇ ਦੇਸੀ ਘਿਓ ਦੇ ਇਕ ਲੀਟਰ ਦੇ ਡੱਬੇ ਵਾਲੀਆਂ ਕੱਢ ਕੇ ਰੱਖੀਆਂ ਸੀ। ਇੱਕ ਪੇਟੀ ਵਿੱਚ ਵਿੱਚ ਕੁੱਲ 18 ਡੱਬੇ ਇੱਕ-ਇੱਕ ਲੀਟਰ ਘਿਓ ਦੇ ਹੁੰਦੇ ਹਨ। ਜਦੋਂ ਉਹ ਕੁਝ ਦੇਰ ਬਾਅਦ ਦੁਕਾਨ ਤੇ ਆਇਆ ਤੇ ਸਮਾਨ ਭੇਜਣ ਲੱਗਿਆ ਤਾਂ ਦੇਖਿਆ ਕਿ ਇੱਕ ਪੇਟੀ ਘੱਟ ਸੀ।
ਇਸ ਤੋਂ ਬਾਅਦ ਦੁਕਾਨਦਾਰ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਦੌਰਾਨ ਹੈਰਾਨੀਜਨ ਖੁਲਾਸਾ ਹੋਇਆ। ਸੀਸੀਟੀਵੀ ਤਸਵੀਰਾਂ ਵਿਚ ਇੱਕ ਸਿੱਖ ਨੌਜਵਾਨ ਮੋਟਰਸਾਈਕਲ ਤੇ ਦੁਪਹਿਰ ਬਾਅਦ ਦੁਕਾਨ ਤੇ ਆਇਆ ਸੀ ਅਤੇ ਦੇਖਦੇ ਹੀ ਦੇਖਦੇ ਇੱਕ ਪੇਟੀ ਚੁੱਕ ਕੇ ਉਸਨੇ ਮੋਟਰਸਾਈਕਲ ਦੇ ਅੱਗੇ ਰੱਖ ਲਈ ਅਤੇ ਫਰਾਰ ਹੋ ਗਿਆ। ਉਸਨੇ ਹੈਰਾਨੀ ਪ੍ਰਗਟਾਈ ਕਿ ਚੋਰ ਇਨੇ ਬੇਖੌਫ ਹੋ ਗਏ ਹਨ ਕਿ ਖੁੱਲੀ ਦੁਕਾਨ ਦੇ ਬਾਹਰੋਂ ਦਿਨ ਦਿਹਾੜੇ ਚੀਜ਼ ਚੁੱਕ ਕੇ ਫਰਾਰ ਹੋ ਜਾਂਦੇ ਹਨ । ਉਸਨੇ ਦੱਸਿਆ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।

LEAVE A REPLY

Please enter your comment!
Please enter your name here