ਫਰੀਦਕੋਟ ਦੇ ਵਪਾਰੀਆਂ ਦਾ ਸਫਾਈ ਸੇਵਕਾਂ ਨੂੰ ਸਮਰਥਨ/ ਬਾਜ਼ਾਰ ਬੰਦ ਰੱਖ ਕੇ ਕਰਮਚਾਰੀਆਂ ਦਾ ਦਿੱਤਾ ਸਾਥ/ ਸਫਾਈ ਕਰਮਚਾਰੀਆਂ ਨੇ ਵਪਾਰੀਆਂ ਦਾ ਕੀਤਾ ਧੰਨਵਾਦ

0
1

 

ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਵੱਖ ਵੱਖ ਵਰਗਾਂ ਦਾ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਅੱਜ ਫਰੀਦਕੋਟ ਦੇ ਵਪਾਰੀਆਂ ਵੱਲੋਂ ਬਾਜਾਰ ਬੰਦ ਰੱਖ ਕੇ ਸਫਾਈ ਕਰਮਚਾਰੀਂ ਦਾ ਸਮਰਥਨ ਕੀਤਾ ਗਿਆ। ਹਾਲਾਂਕਿ ਹੜਤਾਲ ਦਾ ਸੱਦਾ 5 ਵਜੇ ਤੱਕ ਦਾ ਦਿੱਤਾ ਗਿਆ ਸੀ ਪਰ ਵਪਾਰੀਆਂ ਨਾਲ ਬਣੀ ਸਹਿਮਤੀ ਤੋਂ ਬਾਅਦ ਇਹ ਬੰਦ 12 ਵਜੇ ਤੱਕ ਜਾਰੀ ਰਿਹਾ। ਉਥੇ ਹੜਤਾਲੀ ਕਰਮਚਾਰੀਆਂ ਨੇ ਵਪਾਰੀ ਵਰਗ ਦਾ ਬੰਦ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਹੜਤਾਲ ਤੇ ਬੈਠੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹਾਲਾਂਕਿ ਸਰਕਾਰ ਵੱਲੋਂ ਉਹਨਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਨੇ ਪਰ ਹਾਲੇ ਵੀ ਆਪਣੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਉਹ ਜਿੱਦ ਤੇ ਅੜੇ ਹੋਏ ਹਨ ਨਾਲ ਹੀ ਜਿਹੜਾ ਉਹਨਾਂ ਵੱਲੋਂ ਪ੍ਰੋਬੇਸ਼ਨ ਪੀਰੀਅਡ ਨੂੰ ਘਟਾਉਣ ਲਈ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਜਿਹੜੀ ਹੜਤਾਲ ਪਹਿਲਾਂ ਚੱਲ ਰਹੀ ਸੀ, ਜਿਸ ਨੂੰ ਅੱਗੇ ਵੀ ਜਾਰੀ ਰੱਖਿਆ ਹੋਇਆ ਹੈ। ਅੱਜ ਸਫਾਈ ਕਰਮਚਾਰੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਚਲਦੇ ਫਰੀਦਕੋਟ ਵਿੱਚ ਵੀ ਬੰਦ ਦਾ ਅਸਰ ਪੂਰਨ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ।

LEAVE A REPLY

Please enter your comment!
Please enter your name here