ਮਾਨਸਾ ’ਚ ਡੀਪੂ ਹੋਲਟਰਾਂ ਦਾ ਪ੍ਰਦਰਸ਼ਨ/ ਫੂਡ ਕੰਟਰੋਲਰ ਦਫਤਰ ਘੇਰ ਕੇ ਕੀਤੀ ਨਾਅਰੇਬਾਜ਼ੀ/ ਸਰਕਾਰ ’ਤੇ ਚਹੇਤਿਆਂ ਨੂੰ ਖੁਸ਼ ਕਰਨ ਦੀ ਇਲਜ਼ਾਮ

0
1

ਡੀਪੂ ਹੋਲਡਰਾਂ ਵੱਲੋਂ ਅੱਜ ਮਾਨਸਾ ਜਿਲ੍ਹਾਂ ਫੂਡ ਕੰਟਰੋਲਰ ਅਫ਼ਸਰ ਦੇ ਦਫਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਡੀਪੂ ਹੋਡਲਰਾਂ ਦਾ ਇਲਜਾਮ ਸੀ ਕਿ ਸਰਕਾਰ ਵੱਲੋਂ ਬਿਨਾਂ ਨੋਟਿਸ ਦਿੱਤੇ ਪੁਰਾਣੇ ਬੰਦਿਆਂ ਤੋਂ ਡੀਪੂ ਲੈ ਕੇ ਨਵਿਆਂ ਨੂੰ ਦਿੱਤੇ ਜਾ ਰਹੇ ਹਨੇ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਡੀਪੂ ਵਾਪਸ ਨਾ ਦਿੱਤੇ ਗਏ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਡੀਪੂ ਹੋਲਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2020 ਅਤੇ 21 ਦੇ ਵਿੱਚ ਪਿੰਡਾਂ ਚੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਡੀਪੂ ਦਿੱਤੇ ਗਏ ਸਨ ਪਰ ਹੁਣ ਇਹਨਾਂ ਡੀਪੂਆਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਵਾਪਸ ਲੈ ਕੇ ਸਰਕਾਰ ਨੇ ਨਵੇਂ ਵਿਅਕਤੀਆਂ ਨੂੰ ਡੀਪੂ ਜਾਰੀ ਕਰ ਦਿੱਤੇ ਗਏ ਨੇ। ਇਸੇ ਨੂੰ ਲੈ ਕੇ  ਜਿਲ੍ਹਾਂ ਫੂਡ ਕੰਟਰੋਲਰ ਅਫਸਰ ਦੇ ਦਫਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਹੈ।
ਡੀਪੂ ਹੋਲਡਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ 1700 ਦੇ ਕਰੀਬ ਸਰਕਾਰ ਨੇ ਡੀਪੂ ਹੋਲਡਰਾਂ ਤੋਂ ਡੀਪੂ ਬਿਨਾਂ ਕੋਈ ਕਾਰਨ ਦੱਸੇ ਵਾਪਸ ਲੈ ਕੇ ਆਪਣੇ ਚਹੇਤਿਆਂ ਨੂੰ ਦੇ ਦਿੱਤੇ ਨੇ ਜਿਸ ਨਾਲ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ ਗਿਆ ਹੈ ਅਤੇ ਉਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਡੀਪੂ ਹੋਲਡਰਾਂ ਦੀ ਨਾ ਕੋਈ ਸ਼ਿਕਾਇਤ ਨਾ ਹੀ ਕੋਈ ਕਿਸੇ ਹੋਰ ਤਰ੍ਹਾਂ ਦਾ ਕੋਈ ਮਾਮਲਾ ਸੀ ਜਦੋਂ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ ਇਨਾ ਤੋਂ ਡੀਪੂ ਖੋ ਕੇ ਨਵੇਂ ਨੌਜਵਾਨਾਂ ਨੂੰ ਜਾਰੀ ਕਰ ਦਿੱਤੇ ਨੇ ਜਿਸ ਦਾ ਉਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਅੱਜ ਮਾਨਸਾ ਦੇ ਜ਼ਿਲਾ ਫੂਡ ਕੰਟਰੋਲਰ ਅਫਸਰ ਦਾ ਘਿਰਾਓ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਸਰਕਾਰ ਦੇ ਖਿਲਾਫ ਡੀਪੂ ਹੋਲਡਰ ਵਿਰੋਧ ਪ੍ਰਦਰਸ਼ਨ ਕਰਨਗੇ।

LEAVE A REPLY

Please enter your comment!
Please enter your name here