ਪੰਜਾਬ ਵਿਧਾਇਕ ਧਾਲੀਵਾਲ ਦਾ ਈਡੀ ਰੇਡ ਨੂੰ ਲੈ ਕੇ ਬਿਆਨ/ ਪੰਜਾਬੀਆਂ ਨੂੰ ਦੁਬਾਉਣ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ/ ਨਸ਼ਾ ਵਿਰੋਧੀ ਰੈਲੀ ਫਲਾਪ ਹੋਣ ਦਾ ਕੀਤਾ ਦਾਅਵਾ By admin - September 24, 2026 0 1 Facebook Twitter Pinterest WhatsApp ਆਮ ਆਦਮੀ ਦੇ ਮੁੱਖ ਬੁਲਾਰਾ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਈਡੀ ਛਾਪਿਆਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ ਹੈ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਅੰਦਰ ਕੱਢੀ ਨਸ਼ਿਆਂ ਖਿਲਾਫ ਰੈਲੀ ਫਲਾਪ ਸਾਬਤ ਹੋਈ ਹੈ, ਜਿਸ ਤੋਂ ਚਿੜ ਕੇ ਭਾਜਪਾ ਵੱਲੋਂ ਹੁਣ ਈਡੀ ਸਹਾਰੇ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਘਰਾਂ ਦੇ ਤਾਲੇ ਤੋੜ ਕੇ ਈਡੀ ਟੀਮਾਂ ਅੰਦਰ ਦਾਖਲ਼ ਹੋ ਰਹੀਆਂ ਨੇ, ਇਹ ਪੰਜਾਬੀਆਂ ਉਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਮਹਾਰਾਸ਼ਟਰਾ, ਪੱਛਮੀ ਬੰਗਾਲ ਸਮੇਤ ਵੱਖ ਸੂਬਿਆਂ ਅੰਦਰ ਈਡੀ ਰਾਹੀਂ ਸੱਤਾ ਹਾਸਲ ਕੀਤੀ ਸੀ ਅਤੇ ਹੁਣ ਇਹੀ ਕੁਝ ਪੰਜਾਬ ਵਿਚ ਕਰਨਾ ਚਾਹੁੰਦੇ ਨੇ ਪਰ ਪੰਜਾਬ ਵਾਸੀ ਅਜਿਹਾ ਨਹੀਂ ਹੋਣ ਦੇਣਗੇ।