ਪੰਜਾਬ ਸੰਗਰੂਰ ਪੁਲਿਸ ਨੇ ਸੁਲਝਾਇਆ ਪੈਟਰੋਲ ਪੰਪ ਮਾਮਲਾ/ ਘਟਨਾ ਤੋਂ 2 ਘੰਟਿਆਂ ਅੰਦਰ ਕਾਬੂ ਕੀਤੇ 2 ਮੁਲਜ਼ਮ/ ਵਾਰਦਾਤ ਸਮੇਂ ਵਰਤਿਆ ਮੋਟਰ ਸਾਇਕਲ ਤੇ ਮੋਬਾਇਲ ਬਰਾਮਦ By admin - July 28, 2026 0 1 Facebook Twitter Pinterest WhatsApp ਸੰਗਰੂਰ ਪੁਲਿਸ ਸਥਾਨਕ ਬੀਜੇਪੀ ਦਫਤਰ ਉਤੇ ਹੋਏ ਪੈਟਰੋਲ ਬੰਬ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਤੋਂ ਮਹਿਜ਼ 24 ਘੰਟਿਆਂ ਅੰਦਰ ਹੀ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮਾਂ ਤੋਂ ਵਾਰਦਾਤ ਸਮੇਂ ਵਰਤਿਆ ਮੋਟਰ ਸਾਇਕਲ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਸਿੰਘ ਉਰਫ਼ ਹੈਪੀ, ਵਾਸੀ ਭਮਾਬਦੀ ਲੌਂਗੋਵਾਲ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਲਹਿਰਾਗਾਗਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਬੀਜੇਪੀ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਦੱਸ ਦਈਏ ਕਿ ਇਹ ਵਾਰਦਾਤ 26 ਜੁਲਾਈ 2026 ਨੂੰ ਤੜਕੇ ਕਰੀਬ 2:35 ਵਜੇ ਅੰਜਾਮ ਦਿੱਤੀ ਗਈ ਸੀ। ਦੋਵੇਂ ਮੁਲਜ਼ਮ ਪੈਦਲ ਆਏ ਅਤੇ ਬੀਜੇਪੀ ਦਫ਼ਤਰ ਦੀ ਕੰਧ ਦੇ ਉੱਪਰੋਂ ਬਿਲਡਿੰਗ ਵੱਲ ਸੁਤਲੀ ਨਾਲ ਬੰਨ੍ਹਿਆ ਪੈਟਰੋਲ ਬੰਬ ਅੱਗ ਲਗਾ ਕੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ-1 ਸੰਗਰੂਰ ਵਿੱਚ ਨਵੇਂ ਕਾਨੂੰਨ ਬੀ.ਐਨ.ਐਸ. (BNS) ਦੀ ਧਾਰਾ 326(g) ਅਤੇ ਐਕਸਪਲੋਸਿਵ ਸਬਸਟਾਂਸਿਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਸ.ਐਸ.ਪੀ. ਮੁਤਾਬਕ, ਐਸ.ਪੀ. (ਇਨਵੈਸਟੀਗੇਸ਼ਨ) ਦਵਿੰਦਰ ਅੱਤਰੀ ਅਤੇ ਵੱਖ-ਵੱਖ ਡੀ.ਐਸ.ਪੀਜ਼ ਦੀ ਨਿਗਰਾਨੀ ਹੇਠ ਬਣੀ ਸਪੈਸ਼ਲ ਟੀਮ ਅਤੇ ਸਾਈਬਰ ਇੰਟੈਲੀਜੈਂਸ ਦੀ ਮਦਦ ਨਾਲ ਇਹ ਮਾਮਲਾ ਟਰੇਸ ਹੋਇਆ। ਜਾਂਚ ਵਿੱਚ ਇਹ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ ਕਿ ਇਹ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ‘ਰਾਣਾ ਭਾਈ’ ਨਾਮ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਸਨ। ਉਸੇ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਅਤੇ ਵੀਡੀਓ ਭੇਜਣ ਬਦਲੇ ਵੱਡੀ ਰਕਮ ਦੇਣ ਦਾ ਲਾਲਚ ਦਿੱਤਾ ਸੀ, ਅਤੇ ਐਡਵਾਂਸ ਵਜੋਂ ਯੂਪੀਆਈ ਰਾਹੀਂ 2200 ਰੁਪਏ ਵੀ ਟ੍ਰਾਂਸਫਰ ਕੀਤੇ ਸਨ। ਪੁਲਿਸ ਹੁਣ ਇਸ ‘ਰਾਣਾ ਭਾਈ’ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਬੈਂਕ ਖਾਤਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।