ਪੰਜਾਬ ਫਿਰੋਜ਼ਪੁਰ ’ਚ ਸਾਬਕਾ ਸਰਪੰਚ ਦੀ ਗੁੰਡਾਗਰਦੀ/ ਸਕੂਟਰੀ ਸਵਾਰ ’ਤੇ ਚੜਾਇਆ ਟਰੈਕਟਰ/ ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ By admin - July 17, 2026 0 2 Facebook Twitter Pinterest WhatsApp ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਟਿੱਬੀ ਕਲਾਂ ਤੋਂ ਇੱਕ ਬੇਹੱਦ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਦੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਵੱਲੋਂ ਨਿੱਜੀ ਰੰਜਿਸ਼ ਦੇ ਚਲਦਿਆਂ ਅੰਗਰੇਜ ਸਿੰਘ ਨਾਮ ਦੇ ਸਖਸ਼ ਉਤੇ ਟਰੈਕਟਰ ਚੜ੍ਹਾ ਦਿੱਤਾ। ਇਸ ਘਟਨਾ ਵਿਚ ਪੀੜਤ ਅੰਗਰੇਜ ਸਿੰਘ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਉਸਦੀ ਸਕੂਟਰੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖ਼ੌਫ਼ਨਾਕ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਦੀਆਂ ਹਨ, ਜਿੱਥੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਦੀ ਦਹਿਸ਼ਤ ਕੈਮਰੇ ਵਿੱਚ ਕੈਦ ਹੋਈ ਹੈ। ਪੀੜਤ ਅੰਗਰੇਜ਼ ਸਿੰਘ ਮੁਤਾਬਕ ਉਹ ਆਪਣੇ ਘਰੇਲੂ ਕੰਮ ਲਈ ਬਾਹਰ ਗਿਆ ਸੀ। ਰਸਤੇ ਵਿੱਚ ਉਸਨੂੰ ਸਾਬਕਾ ਸਰਪੰਚ ਖੇਤਾਂ ਵਿੱਚ ਕੰਮ ਕਰਦਾ ਮਿਲਿਆ ਪਰ ਜਦੋਂ ਅੰਗਰੇਜ਼ ਸਿੰਘ ਆਪਣਾ ਕੰਮ ਨਿਪਟਾ ਕੇ ਐਕਟਿਵਾ ‘ਤੇ ਵਾਪਸ ਘਰ ਪਰਤ ਰਿਹਾ ਸੀ, ਤਾਂ ਸਾਬਕਾ ਸਰਪੰਚ ਨਿਸ਼ਾਨ ਸਿੰਘ ਨੇ ਰੰਜਿਸ਼ਨ ਉਸ ਦਾ ਪਿੱਛਾ ਕੀਤਾ ਅਤੇ ਆਪਣਾ ਟਰੈਕਟਰ ਸਿੱਧਾ ਅੰਗਰੇਜ਼ ਸਿੰਘ ਦੀ ਸਕੂਟਰੀ ਦੇ ਉੱਪਰ ਚੜ੍ਹਾ ਦਿੱਤਾ। ਅੰਗਰੇਜ਼ ਸਿੰਘ ਨੇ ਬੜੀ ਮੁਸ਼ਕਲ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਹੋਏ ਅੰਗਰੇਜ਼ ਸਿੰਘ ਨੂੰ ਇਲਾਜ ਲਈ ਮਮਦੋਟ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।