ਮਾਨਸਾ ਵਾਸੀ ਭਾਵਿਕਾ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਰੀਨੀਟ ਦੇ ਨਤੀਜਿਆਂ ’ਚ ਹਾਸਲ ਕੀਤਾ 56ਵਾਂ ਰੈਂਕ/ ਪਰਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

0
1

ਬੀਤੀ ਰਾਤ ਦੇਸ਼ ਭਰ ਵਿੱਚ ਐਲਾਨੇ ਗਏ ਰੀਨੀਟ ਦੇ ਨਤੀਜਿਆਂ ਮਾਨਸਾ ਦੀ ਧੀ ਭਾਵਿਕਾ ਨੇ ਦੇਸ਼ ਭਰ ਦੇ ਵਿੱਚੋਂ 56 ਵਾਰ ਰੈਂਕ ਹਾਸਲ ਕਰਕੇ ਮਾਨਸਾ ਜਿਲੇ ਦਾ ਨਾਮ ਰੌਸ਼ਨ ਕੀਤਾ। ਨਤੀਜੇ ਆਉਣ ਤੋਂ ਬਾਦ ਜਿੱਥੇ ਭਾਵਿਕਾ ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਆਪਣੀ ਬੇਟੀ ਦੀ ਉਪਲਬਧੀ ਤੇ ਖੁਸ਼ੀ ਜਾਹਰ ਕਰਦਿਆਂ ਪਰਿਵਾਰ ਨੇ ਕਿਹਾ ਕਿ ਭਾਵਿਕਾ ਨੇ ਸਖਤ ਮਿਹਨਤ ਦੇ ਬਲਬੂਤੇ ਆਪਣਾ ਡਾਕਟਰ ਬਣਨ ਦਾ ਸੁਪਨਾ ਪੂਰਾ ਕੀਤਾ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਪਹਿਲਾਂ ਵੱਡੀ ਭੈਣ ਦੀ ਬਠਿੰਡਾ ਦੀ ਇਮੇਜ ਹਸਪਤਾਲ ਦੇ ਵਿੱਚ ਡਾਕਟਰ ਦੀ ਪੜ੍ਹਾਈ ਕਰਕੇ ਪੰਜਵੇਂ ਸਾਲ ਦੇ ਵਿੱਚ ਹੈ ਅਤੇ ਜਲਦ ਹੀ ਡਾਕਟਰ ਬਣ ਕੇ ਸੇਵਾਵਾਂ ਨਿਭਾਵੇਗੀ  ਉਥੇ ਹੀ ਅੱਜ ਮਾਨਸਾ ਵਾਸੀਆਂ ਨੇ ਭਾਵਿਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਵਿਕਾਂ ਦੇ ਨੀਟ ਵਿੱਚ 56ਵਾਂ ਸਥਾਨ ਹਾਸਿਲ ਕਰਨ ਤੇ ਮਾਨਸਾ ਜਿਲਾ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ।
ਭਾਵਿਕਾ ਦੇ ਮਾਤਾ ਪਿਤਾ ਨੇ ਆਪਣੀ ਬੇਟੀ ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਅੱਜ ਮਾਣ ਹੈ ਕਿ ਉਹਨਾਂ ਦੀ ਬੇਟੀ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਧੀਆਂ ਆਪਣਾ ਮੁਕਾਮ ਕਰ ਸਕਣ। ਭਾਵਿਕਾਂ ਨੂੰ ਵਧਾਈ ਦੇਣ ਪਹੁੰਚੇ ਮਾਨਸਾ ਦੇ ਸਿਵਲ ਸਰਜਨ ਡਾਕਟਰ ਰਣਜੀਤ ਰਾਏ ਅਤੇ ਸ਼ਹਿਰ ਵਾਸੀਆਂ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਵਿਕਾਂ ਨੇ ਮਾਨਸਾ ਜ਼ਿਲ੍ਹੇ ਦਾ ਨਾਮ ਅੱਜ ਦੇਸ਼ ਭਰ ਦੇ ਵਿੱਚਨ ਰੋਸ਼ਨ ਕੀਤਾ ਹੈ।

LEAVE A REPLY

Please enter your comment!
Please enter your name here