ਮੋਗਾ ’ਚ ਕਰੰਟ ਲੱਗਣ ਨਾਲ ਦੋ ਬਿਜਲੀ ਮੁਲਾਜ਼ਮਾਂ ਦੀ ਮੌਤ/ ਬਿਜਲੀ ਸਪਲਾਈ ਠੀਕ ਕਰਦਿਆਂ ਲੱਗਿਆ ਕਰੰਟ/ ਇਕ ਪੱਕੇ ਤੇ ਦੂਜਾ ਨਿੱਜੀ ਸਹਾਇਕ ਵਜੋਂ ਕਰਦਾ ਸੀ ਕੰਮ

0
1

 

ਮੋਗਾ ਦੇ ਪਿੰਡ ਰਾਊ ਕੇ ਕਲਾਂ ਵਿਖੇ ਦੋ ਨੌਜਵਾਨਾਂ ਦੀ ਬਿਜਲੀ ਸਪਲਾਈ ਠੀਕ ਕਰਨ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ 35 ਸਾਲਾ ਅੰਮ੍ਰਿਤਪਾਲ ਸਿੰਘ ਤੇ 27 ਸਾਲਾ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਅੰਮ੍ਰਿਤਪਾਲ ਸਿੰਘ ਬਿਜਲੀ ਮਹਿਕਮੇ ਦਾ ਪੱਕਾ ਮੁਲਾਜਮ ਸੀ ਜਦਕਿ ਸੁਖਪ੍ਰੀਤ ਸਿੰਘ ਨਿੱਜੀ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਰਾਊ ਕੇ ਕਲਾਂ ਤੋਂ ਘੋਲੀਆ ਖੁਰਦ ਨੂੰ ਜਾਂਦੇ ਰਸਤੇ ਵਿੱਚ ਪੈਂਦੇ ਸੂਏ ਕੋਲ ਬਿਜਲੀ ਦੀ ਲਾਈਨ ਵਿੱਚ ਪਏ ਨੁਕਸ ਨੂੰ ਠੀਕ ਕਰਨ ਲਈ ਗਏ ਹੋਏ ਸਨ ਕਿ ਇਹ ਹਾਦਸਾ ਵਾਪਰ ਗਿਆ।
ਦੱਸਿਆ ਜਾ ਰਿਹਾ ਹੈ ਕਿ ਕੰਮ ਦੌਰਾਨ ਰੋਟੀ ਖਾਣ ਤੋਂ ਬਾਅਦ ਜਦੋਂ ਉਹ ਸੂਏ ਤੋਂ ਪਾਣੀ ਪੀਣ ਲੱਗੇ ਤਾਂ ਉੱਪਰੋਂ ਲੰਘ ਰਹੀ ਹਾਈ ਟੈਂਸ਼ਨ ਲਾਈਨ ਦੀ ਚਪੇਟ ਵਿੱਚ ਆ ਗਏ। ਕਰੰਟ ਲੱਗਣ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ ਅਤੇ ਉਨ੍ਹਾਂ ਨੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਅਸਮਰੱਥਾ ਜਤਾਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਆਰਥਿਕ ਤੌਰ ‘ਤੇ ਸਧਾਰਨ ਪਰਿਵਾਰਾਂ ਨਾਲ ਸਬੰਧਤ ਸਨ।  ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਵਰਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here