ਪਟਿਆਲਾ ਦੇ ਪਿੰਡ ਚੋਰਾਂ ’ਚ ਸਖਸ਼ ਦਾ ਕਤਲ/ ਕੁੜੀ ਦਾ ਪਿੱਛਾ ਕਰਨ ਨੂੰ ਲੈ ਕੇ ਹੋਈ ਸੀ ਤਕਰਾਰ/ ਪਿਤਾ ਨੇ ਸਾਥੀ ਦੀ ਮਦਦ ਨਾਲ ਅੰਜ਼ਾਮ ਦਿੱਤੀ ਵਾਰਦਾਤ

0
1

ਪਟਿਆਲਾ ਦੇ ਨੇੜਲੇ ਪਿੰਡ ਚੋਰਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੜੀ ਦਾ ਪਿੱਛਾ ਕਰਨ ਦੇ ਵਿਵਾਦ ਵਿੱਚ 38 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ 38 ਸਾਲਾ ਮ੍ਰਿਤਕ ਲੜਕੀ ਦਾ ਲਗਾਤਾਰ ਪਿੱਛਾ ਕਰ ਰਿਹਾ ਸੀ, ਜਿਸ ਨੂੰ ਲੜਕੀ ਦੇ ਪਰਿਵਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਜ਼ ਨਹੀਂ ਆਇਆ, ਇਸ ਤੋਂ ਬਾਅਦ ਗੁੱਸੇ ਵਿਚ ਆਏ ਲੜਕੀ ਦੇ ਪਿਤਾ ਨੇ ਇਕ ਹੋਰ ਵਿਅਕਤੀ ਦੀ ਮਦਦ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹਨ। ਪੁਲਿਸ ਮੁਲਜਮਾਂ ਦੀ ਭਾਲ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ-2 ਜੰਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਿੰਡ ਦੀ ਹੀ ਇੱਕ ਲੜਕੀ ਦਾ ਲਗਾਤਾਰ ਪਿੱਛਾ ਕਰਦਾ ਸੀ। ਇਸ ਸਬੰਧੀ ਲੜਕੀ ਦੇ ਪਿਤਾ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਆਪਣਾ ਵਿਵਹਾਰ ਨਹੀਂ ਬਦਲਿਆ। ਇਸੇ ਰੰਜਿਸ਼ ਦੇ ਚਲਦਿਆਂ ਲੜਕੀ ਦੇ 60 ਸਾਲਾ ਪਿਤਾ ਨੇ ਆਪਣੇ 25 ਸਾਲਾ ਸਾਥੀ ਨਾਲ ਮਿਲ ਕੇ 38 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵੇਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here