ਪੰਜਾਬ ਫਸਲ ਦੀ ਬੇਕਦਰੀ ਤੋਂ ਮੂੰਗੀ ਕਾਸ਼ਤਕਾਰ ਪ੍ਰੇਸ਼ਾਨ/ ਝਾੜ ਘਟਣ ਤੇ ਘੱਟ ਭਾਅ ਮਿਲਣ ਨੇ ਵਧਾਈ ਚਿੰਤਾ/ ਮਨਮਰਜ਼ੀ ਦੇ ਭਾਅ ਲਾਉਣ ਦੇ ਲਾਏ ਇਲਜ਼ਾਮ By admin - July 9, 2026 0 2 Facebook Twitter Pinterest WhatsApp ਸਰਕਾਰ ਦੇ ਫਸਲੀ ਵਿਭਿੰਨਤਾ ਦੇ ਯਤਨਾਂ ਤਹਿਤ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਡਾਢੇ ਪ੍ਰੇਸ਼ਾਨ ਹਨ। ਕਿਸਾਨਾਂ ਦੇ ਦੱਸਣ ਮੁਤਾਬਕ ਮੂੰਗੀ ਦੀ ਕਾਸ਼ਤ ਤੇ ਖਰਚੇ ਕਾਫੀ ਵੱਧ ਗਏ ਹਨ ਜਦਕਿ ਝਾੜ ਕਾਫੀ ਘੱਟ ਨਿਕਲ ਰਿਹਾ ਹੈ। ਇਸ ਤੋਂ ਤਿਆਰ ਫਸਲ ਦੀ ਮੰਡੀਆਂ ਵਿਚ ਬੇਕਦਰੀ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਮੇ ਬੀਜ ਤੇ ਲੇਵਰ ਦੇ ਖਰਚੇ ਤੋਂ ਬਾਅਦ ਕਿਸਾਨਾਂ ਕੋਲ ਕੁੱਝ ਨਹੀਂ ਬੱਚ ਰਿਹਾ। ਕਿਸਾਨਾਂ ਨ ਸਰਕਾਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਗਿਲਾ ਜਾਹਰ ਕੀਤਾ ਕਿ ਉਨ੍ਹਾਂ ਨੇ ਸਰਕਾਰ ਦੀਆਂ ਗੱਲਾਂ ਵਿੱਚ ਆ ਕੇ ਫਸਲੀ ਭਿੰਨਤਾ ਦੇ ਤਹਿਤ ਮੁੰਗੀ ਦੀ ਫਸਲ ਬੀਜੀ ਗਈ ਸੀ। ਕਿਸਾਨਾਂ ਨੇ ਮਹਿੰਗੇ ਭਾਅ ਦੇ ਬੀਜ ਲਿਆਂਦੇ, ਕਈ ਸਪ੍ਰੇਆਂ ਕੀਤੀਆਂ ਅਤੇ ਦਿਨ-ਰਾਤ ਮਿਹਨਤ ਕੀਤੀ ਪਰ ਅੱਜ ਕਿਸਾਨ ਬੇਹੱਦ ਨਿਰਾਸ਼ ਨੇ। ਫਸਲ ਨੂੰ ਨਾ ਤਾਂ ਸਹੀ ਫਲ ਲੱਗਿਆ ਹੈ ਅਤੇ ਨਾ ਹੀ ਵਧੀਆ ਝਾੜ ਨਿਕਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 4 ਹਜ਼ਾਰ ਤੋਂ ਉੱਤੇ ਤਾਂ ਸਿਰਫ਼ ਬੀਜ ਹੀ ਮਿਲਿਆ। ਲੇਵਰ ਤੇ ਪਾਣੀ ਆਦਿ ਦੇ ਖਰਚੇ ਵੱਖਰੇ ਹਨ ਪਰ ਹੁਣ ਮੂੰਗੀ ਦਾ ਝਾੜ ਪ੍ਰਤੀ ਕਿੱਲਾ ਇਕ ਕੁਇੰਟਲ ਤਕ ਹੀ ਨਿਕਲ ਰਿਹਾ ਹੈ ਜੋ ਕਿਸਾਨਾਂ ਖਰਚੇ ਤੋਂ ਬਹੁਤ ਘੱਟ ਹੈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿਚ ਐਮਐਸਪੀ ਤੇ ਖਰੀਦ ਨਹੀਂ ਹੋ ਰਹੀ ਅਤੇ ਉਨ੍ਹਾਂ ਦੀ ਮੂੰਗੀ 4 ਤੋਂ 5 ਹਜ਼ਾਰ ਤਕ ਵਿੱਕ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਦੂਹਰੀ ਮਾਰ ਪੈ ਰਹੀ ਹੈ।