ਸੰਗਰੂਰ ਦੀ ਸਬਜ਼ੀ ਮੰਡੀ ਅੰਦਰ ਵੱਡਾ ਧਮਾਕਾ/ ਪਟਾਕਿਆਂ ਕਾਰਨ ਧਮਾਕਾ ਹੋਣ ਦਾ ਸ਼ੱਕ/ ਦੁਕਾਨ ਮਾਲਕ ਨੇ ਦੋਸ਼ ਨਕਾਰੇ, ਪੁਲਿਸ ਕਰ ਰਹੀ ਜਾਂਚ

0
1

ਸੰਗਰੂਰ ਦੀ ਸਬਜ਼ੀ ਮੰਡੀ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਦੁਕਾਨ ਅੰਦਰ ਧਮਾਕਾ ਹੋ ਗਿਆ। ਧਮਾਕੇ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਦੁਕਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪੁਲਿਸ ਮੁਤਾਬਕ ਇਹ ਧਮਾਕਾ ਦੁਕਾਨ ਅੰਦਰ ਰੱਖੇ ਗੈਰ ਕਾਨੂੰਨੀ ਪਟਾਕਿਆਂ ਕਾਰਨ ਹੋਇਆ ਹੈ। ਦੂਜੇ ਪਾਸੇ ਦੁਕਾਨ ਮਾਲਕ ਤੇ ਸਥਾਨਕ ਵਾਸੀਆਂ ਨੇ ਦੋਸ਼ ਨਕਾਰੇ ਹਨ। ਦੁਕਾਨ ਮਾਲਕ ਤੇ ਸਥਾਨ ਵਾਸੀਆਂ ਦਾ ਕਹਿਣਾ ਹੈ ਕਿ ਇਹ ਧਮਾਕਾ ਨਗਰ ਕੌਂਸਲ ਦੀ ਗੱਡੀ ਦੇ ਦੁਕਾਨ ਵਿਚ ਵੱਜਣ ਬਾਅਦ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here