ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਅੱਡੇ ’ਤੇ ਧਰਨਾ/ ਨੌਜਵਾਨ ਦੇ ਕਾਤਲਾਂ ਨੂੰ ਛੇਤੀ ਫੜਣ ਦੀ ਮੰਗ/ ਪੁਲਿਸ ਨੇ ਕਾਰਵਾਈ ਚੱਲਣ ਦਾ ਕੀਤਾ ਦਾਅਵਾ

0
1

 

ਗੁਰਦਾਸਪੁਰ ਦੇ ਪਿੰਡ ਭੂੰਡੇਵਾਲ ਦੇ ਰੋਹਿਤ ਨਾਮ ਦੇ ਨੌਜਵਾਨ ਦੇ ਕਤਲ ਦਾ ਮੁੱਦਾ ਗਰਮਾ ਗਿਆ ਹੈ। ਮ੍ਰਿਤਕ ਦੇ ਮਾਪਿਆਂ ਨੇ ਕਤਲ ਦੇ ਦੋਸ਼ੀਆਂ ਛੇਤੀ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਪੁਰਾਣਾਸਾਲਾ ਅੱਡੇ ਉਤੇ ਧਰਨਾ ਦਿੱਤਾ। ਮਾਪਿਆਂ ਦਾ ਇਲਜ਼ਾਮ ਸੀ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦੇ ਕੇ ਪੋਸਟਮ ਮਾਰਟਮ ਕਰਵਾਇਆ ਸੀ ਪਰ ਅਜੇ ਤਕ ਸਾਰੇ ਦੋਸ਼ੀ ਕਾਬੂ ਨਹੀਂ ਕੀਤੇ, ਜਿਸ ਦੇ ਚਲਦਿਆਂ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੇ ਕਾਰਵਾਈ ਛੇਤੀ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਦੱਸ ਦਈਏ ਕਿ ਬੀਤੇ ਦਿਨ ਪੁਰਾਨਾ ਸ਼ਾਲਾ ਬੱਸ ਅੱਡੇ ਤੇ ਕਤਲ ਕੀਤੇ ਗਏ ਰੋਹਿਤ ਦੀ ਲਾਸ਼ ਪੁਲਿਸ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਸੀ ਇਸ ਉਪਰੰਤ ਰੋਹਿਤ ਦੀ ਲਾਸ਼ ਨੂੰ ਲੈਕੇ ਵਾਪਸ ਆਪਣੇ ਪਿੰਡ ਭੂੰਡੇਵਾਲ ਨੂੰ ਜਾਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਅੱਡਾ ਪੁਰਾਣਾ ਸ਼ਾਲਾ ਵਿੱਚ ਧਰਨਾ ਲਗਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਪਰਿਵਾਰਿਕ ਮੈਂਬਰ ਅਤੇ ਮ੍ਰਿਤਕ ਦੇ ਸੱਜਣ ਮਿੱਤਰ ਹਾਜ਼ਰ ਸਨ।
ਮਿ੍ਰਤਕ ਰੋਹਿਤ ਦੇ ਪਿਤਾ ਠਾਕੁਰ ਬਲਵਾਨ ਸਿੰਘ ਅਤੇ ਭਰਾ ਰਣਜੀਤ ਸਿੰਘ ਤੋਂ ਇਲਾਵਾ ਪਿੰਡ ਦੇ ਸਰਪੰਚ ਨੇ ਕਿਹਾ ਕਿ ਪੁਲਿਸ ਵੱਲੋਂ ਛੇ ਨੌਜਵਾਨਾਂ ਨੂੰ ਇਸ ਮਾਮਲੇ ਵਿੱਚ ਨਾਮਜਦ ਕੀਤਾ ਹੈ ਜਿਨਾਂ ਵਿੱਚੋਂ ਪੰਜ ਭਾਰਤ ਰਹਿੰਦੇ ਹਨ ਅਤੇ ਇੱਕ ਵਿਦੇਸ਼ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪਰ ਮੁੱਖ ਮੁਲਜਮ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਕਿ ਮੁਲਿਮਾਂ ਨੂੰ ਕਾਬੂ ਕਰਨ ਲਈ ਉਹਨਾਂ ਵੱਲੋਂ ਇਹ ਸੰਕੇਤਕ ਧਰਨਾ ਦਿੱਤਾ ਗਿਆ ਹੈ ਅਤੇ ਜੇਕਰ ਪੁਲਿਸ ਨੇ ਜਲਦੀ ਮੁਲਜਮਾਂ ਨੂੰ ਕਾਬੂ ਨਾ ਕੀਤਾ ਤਾਂ ਉਹ ਵੱਡਾ ਐਕਸ਼ਨ ਕਰਨ ਲਈ ਤਿਆਰ ਹੋਣਗੇ।
ਇਸ ਮੌਕੇ ਪੁਰਾਣਾ ਸ਼ਾਲਾ ਅੱਡੇ ਦੇ ਦੁਵੱਲੇ ਵੱਡਾ ਜਾਮ ਨਜ਼ਰ ਆਇਆ ਅਤੇ ਪੁਲਿਸ ਨੂੰ ਇਸ ਜਾਮ ਨੂੰ ਖੁਲਵਾਉਣ ਲਈ ਵੱਡੀ ਮਸ਼ੱਕਤ ਕਰਨੀ ਪਈ । ਮੌਕੇ ਤੇ ਪਹੁੰਚੇ ਥਾਣਾ ਪੁਰਾਣਾ ਸ਼ਾਲਾ ਦੇ ਮੁਖੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਦੋ ਮੁਲਜ਼ਮਾਂ ਨੂੰ ਫੜ ਕੇ ਜੇਲ ਭੇਜ ਦਿੱਤਾ ਗਿਆ ਹੈ ਬਾਕੀਆਂ ਦੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਮੁਲਜਮ ਵਿਦੇਸ਼ ਵਿੱਚ ਹੈ ਉਸ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here