ਪੰਜਾਬ ਤਰਨ ਤਾਰਨ ਵਾਸੀ ਲੜਕੀ ਦੀ ਵਿਦੇਸ਼ ’ਚ ਮੌਤ/ ਆਰਮੇਨੀਆ ’ਚ ਬਿਮਾਰੀ ਨਾਲ ਗਈ ਜਾਨ/ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਦੀ ਅਪੀਲ By admin - July 9, 2026 0 2 Facebook Twitter Pinterest WhatsApp ਤਰਨ ਤਾਰਨ ਦੇ ਪਿੰਡ ਲੋਹਕਾ ਵਾਸੀ ਨਾਗੀਤਾ ਨਾਮ ਦੀ ਲੜਕੀ ਦੀ ਵਿਦੇਸ਼ੀ ਧਰਤੀ ਅਰਮੀਨੀਆ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਨਾਗੀਤਾ ਘਰ ਦੀ ਗਰੀਬੀ ਦੇ ਚਲਦਿਆਂ ਸਾਲ ਪਹਿਲਾਂ ਵਿਦੇਸ਼ ਗਈ ਸੀ, ਜਿੱਥੇ ਬਿਮਾਰੀ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਮੁਤਾਬਕ ਨਾਗੀਤਾ ਦੀਆਂ 6 ਭੈਣਾਂ ਤੇ ਇਕ ਭਰਾ ਹੈ ਅਤੇ ਉਸ ਨੇ ਘਰ ਦੀ ਗਰੀਬੀ ਦੇ ਚਲਦਿਆਂ ਬੀਏ ਕਰਨ ਤੋਂ ਬਾਅਦ ਅਰਮੀਨੀਆ ਜਾਣ ਦਾ ਫੈਸਲਾ ਕੀਤਾ ਸੀ। ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਮੁਤਾਬਕ ਉਸਨੂੰ ਵਿਦੇਸ਼ ਭੇਜਣ ਲਈ 4.45 ਲੱਖ ਖਰਚ ਕੀਤੇ ਸਨ ਅਤੇ ਬਿਮਾਰੀ ਦੌਰਾਨ ਉਸਦੇ ਇਲਾਜ ਲਈ ਵੀ ਪੈਸੇ ਵੀ ਭੇਜੇ ਸਨ। ਨਾਗੀਤਾ ਛੇ ਧੀਆਂ ਵਿੱਚੋਂ ਇੱਕ ਸੀ। ਪਿੰਡ ਦੇ ਸਰਪੰਚ ਗੁਰਜੀਤ ਸਿੰਘ ਨੇ ਐਨਆਰਆਈ ਵੀਰਾਂ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪਰਿਵਾਰ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਸਮਾਜ ਸੇਵਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਗੀਤਾ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਸਹਾਇਤਾ ਕਰਨ ਤਾਂ ਜੋ ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕਣ।