ਜਲੰਧਰ ’ਚ ਦਰਦਨਾਕ ਹਾਦਸੇ ’ਚ ਤਿੰਨ ਮੌਤਾਂ/ ਗਲਤ ਪਾਸਿਓਂ ਆਈ ਇਨੌਵਾ ਕਾਰ ਨੇ ਮਾਰੀ ਟੱਕਰ/ ਫਰਾਰ ਇਨੋਵਾ ਚਾਲਕ ਫਰਾਰ, ਪੁਲਿਸ ਕਰ ਰਹੀ ਭਾਲ

0
1

ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ ਫਲਾਈਓਵਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਪਿੰਡ ਬਿਲਾਸਪੁਰ ਦੇ ਨਿਵਾਸੀ ਸੁਰਿੰਦਰ ਸ਼ੁਕਲਾ, ਉਸਦੀ ਪਤਨੀ ਪ੍ਰਿਯੰਕਾ ਅਤੇ ਮਾਂ ਯਵੰਤੀ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਇਨੋਵਾ ਕਾਰ ਦੇ ਗਲਤ ਪਾਸਿਓਂ ਆਉਣ ਕਾਰਨ ਵਾਪਰਿਆ ਹੈ। ਪੁਲਿਸ ਮਾਮਲੇ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੁਰਿੰਦਰ ਸ਼ੁਕਲਾ ਪਰਿਵਾਰ ਸਮੇਤ ਕਾਰ ਵਿਚ ਸਵਾਰ ਹੋ ਕੇ ਬਿਆਸ ਵੱਲ ਜਾ ਰਹੇ ਸੀ ਕਿ ਰਸਤੇ ਵਿਚ ਗਲਤ ਪਾਸਿਓਂ ਆਉਂਦੀ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਦਾ ਦੋਸ਼ ਹੈ ਕਿ ਟੱਕਰ ਤੋਂ ਬਾਅਦ, ਇਨੋਵਾ ਕਾਰ ਦਾ ਡਰਾਈਵਰ ਪੀੜਤਾਂ ਦੀ ਮਦਦ ਕਰਨ ਜਾਂ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਲੁਧਿਆਣਾ ਦੇ ਬਿਲਾਸਪੁਰ ਪਿੰਡ ਦਾ ਰਹਿਣ ਵਾਲਾ ਸੁਰਿੰਦਰ ਸ਼ੁਕਲਾ ਸਵਿਫਟ ਕਾਰ ਨੂੰ ਚਲਾ ਰਿਹਾ ਸੀ। ਉਸ ਦੇ ਨਾਲ ਉਸਦੀ ਪਤਨੀ ਪ੍ਰਿਯੰਕਾ, ਮਾਂ ਯਵੰਤੀ ਅਤੇ ਤਿੰਨ ਧੀਆਂ ਵੀ ਸਨ। ਹਾਦਸੇ ਵਿੱਚ ਪ੍ਰਿਯੰਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸੁਰਿੰਦਰ ਦੀ ਰਾਤ 8 ਵਜੇ ਮੌਤ ਹੋ ਗਈ, ਅਤੇ ਉਸਦੀ ਬਜ਼ੁਰਗ ਮਾਂ ਯਵੰਤੀ ਦੀ ਵੀ ਰਾਤ 9 ਵਜੇ ਮੌਤ ਹੋ ਗਈ।
ਕਾਰ ਵਿੱਚ ਸਵਾਰ ਤਿੰਨ ਮਾਸੂਮ ਬੱਚੀਆਂ ਗੰਭੀਰ ਜ਼ਖਮੀ ਹੋ ਗਈਆਂ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਜ਼ਖਮੀਆਂ ਵਿੱਚ 13 ਸਾਲਾ ਅੰਸ਼ਿਕਾ ਵੀ ਸ਼ਾਮਲ ਹੈ, ਜਿਸਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ। 8 ਸਾਲਾ ਅਰਪਿਤਾ ਅਤੇ 1 ਸਾਲਾ ਮਾਸੂਮ ਮਾਨਵੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਕੁੜੀਆਂ ਨੇ ਇੱਕ ਹੀ ਝਟਕੇ ਵਿੱਚ ਆਪਣੇ ਮਾਤਾ-ਪਿਤਾ ਅਤੇ ਦਾਦੀ ਨੂੰ ਗੁਆ ਦਿੱਤਾ ਹੈ, ਜਿਸ ਨਾਲ ਹਸਪਤਾਲ ਦਾ ਮਾਹੌਲ ਬਹੁਤ ਗਮਗੀਨ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here