ਪੰਜਾਬ ਪੱਟੀ ’ਚ ਗ੍ਰੰਥੀ ਸਿੰਘ ਨੇ ਦਰਿਆ ’ਚ ਮਾਰੀ ਛਾਲ/ ਆਰਥਿਕ ਮੰਦਹਾਲ ਦੇ ਚਲਦਿਆਂ ਚੁੱਕਿਆ ਕਦਮ/ ਡਿਊਟੀ ਨਾ ਮਿਲਣ ਤੋਂ ਪ੍ਰੇਸ਼ਾਨ ਸੀ ਸਲਵਿੰਦਰ ਸਿੰਘ By admin - July 6, 2026 0 1 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਪੱਟੀ ਦੀ ਬਸਤੀ ਧਾਰਾ ਸਿੰਘ ਵਾਸੀ ਗ੍ਰੰਥੀ ਸਿੰਘ ਵੱਲੋਂ ਆਰਥਿਕ ਮੰਦਹਾਲੀ ਦੇ ਚਲਦਿਆਂ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਗ੍ਰੰਥੀ ਸਿੰਘ ਦੀ ਪਛਾਣ 43 ਸਾਲਾ ਸਲਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਡਿਊਟੀ ਨਾ ਮਿਲਣ ਦੇ ਚਲਦਿਆਂ ਆਰਥਿਕ ਮੰਦਹਾਲੀ ਤੋਂ ਪ੍ਰੇਸ਼ਾਨ ਸੀ। ਉਸ ਦਾ ਮੋਟਰ ਸਾਇਕਲ ਤੇ ਮੋਬਾਇਲ ਫੋਨ ਤੇ ਇਕ ਖੁਦਕੁਸ਼ੀ ਨੋਟ ਨਹਿਰ ਕੰਢਿਓ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਆਰਥਿਕ ਮੰਦਹਾਲੀ ਦੇ ਹਵਾਲੇ ਨਾਲ ਖੁਦਕੁਸ਼ੀ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਸਬੰਧਤ ਥਾਣੇ ਦੀ ਪੁਲਿਸ ਵੱਲੋਂ ਗ੍ਰੰਥੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।