ਜੈਤੋ ਪੁਲਿਸ ਦਾ ਚੋਰੀ ਮਾਮਲੇ ’ਚ ਐਕਸ਼ਨ/ 1 ਲੱਖ 70 ਹਜ਼ਾਰ ਰੁਪਏ ਬਰਾਮਦ/ ਦੁਕਾਨ ਦੇ ਸਾਬਕਾ ਮੁਲਾਜਮ ਨੇ ਕੀਤੀ ਸੀ ਸੋਰੀ

0
1

 

ਜੈਤੋ ਪੁਲਿਸ ਨੇ ਦੋ ਦਿਨ ਪਹਿਲਾਂ ਮਠਿਆਈਆਂ ਦੀ ਦੁਕਾਨ ਤੇ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਚੋਰ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜਮ ਦੀ ਪਛਾਣ ਅਜੈ ਕੁਮਾਰ ਉਰਫ ਸਨੀ ਵਾਸੀ ਜੈਤੋ ਵਜੋਂ ਹੋਈ ਹੈ ਜੋ ਬਾਂਸਲ ਸਵੀਟਸ ਦਾ ਸਾਬਕਾ ਮੁਲਾਜਮ ਸੀ। ਪੁਲਿਸ ਨੇ ਮੁਲਜਮ ਕੋਲੋਂ 1 ਲੱਖ 70 ਹਜ਼ਾਰ ਬਰਾਮਦ ਕਰ ਕੇ  ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਮੁਲਜ਼ਮ ਤੋਂ ਕੀਤੀ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਪਹਿਲਾ ਬਾਂਸਲ ਸਵੀਟਸ ਤੇ ਕੰਮ ਵੀ ਕਰਦਾ ਰਿਹਾ ਹੈ ਜਿਸ ਕਰਕੇ ਇਸ ਨੂੰ ਦੁਕਾਨ ਅਤੇ ਰਸਤਿਆਂ ਸਬੰਧੀ ਸਾਰੀ ਜਾਣਕਾਰੀ ਸੀ ਅਤੇ ਜਦੋਂ ਦੁਕਾਨ ਦੇ ਮਾਲਕ ਕਿਸੇ ਸ਼ਾਦੀ ਸਮਾਰੋਹ ਚ ਗਏ ਹੋਏ ਸਨ ਤਾਂ ਉਸ ਰਾਤ ਇਸ ਵੱਲੋਂ ਦੁਕਾਨ ਦੇ ਗੱਲੇ ਵਿਚ ਪਈ ਨਕਦੀ ਉਡਾਈ ਗਈ ਸੀ। ਉਨ੍ਹਾਂ ਕਿਹਾ ਕਿ ਚੋਰੀ ਮੌਕੇ ਦੁਕਾਨਦਾਰ ਵੱਲੋਂ ਚੋਰੀ ਦੀ ਰਕਮ ਢਾਈ ਲੱਖ ਰੁਪਏ ਦੱਸੀ ਗਈ ਸੀ ਪਰ ਬਾਅਦ ਚ ਹਿਸਾਬ ਕਿਤਾਬ ਦੌਰਾਨ ਇੱਕ ਲੱਖ 70 ਹਜ਼ਾਰ ਰੁਪਏ ਹੀ ਰਕਮ ਚੋਰੀ ਹੋਈ ਪਾਈ ਗਈ ਜੋ ਸਾਰੀ ਦੀ ਸਾਰੀ ਬ੍ਰਾਮਦ ਕਰ ਲਈ ਗਈ ਹੈ।

LEAVE A REPLY

Please enter your comment!
Please enter your name here