ਹੁਸ਼ਿਆਰਪੁਰ ਡੀਸੀ ਨੂੰ ਮਿਲਿਆ ਅਕਾਲੀ ਦਲ ਦਾ ਵਫਦ/ ਆਪ ਉਮੀਦਵਾਰ ’ਤੇ ਜਾਅਲੀ ਵੋਟਾਂ ਦੇ ਲਾਏ ਇਲਜ਼ਾਮ/ ਚੋਣ ਲੜਨ ਦੀ ਮਾਨਤਾ ਰੱਦ ਕਰਨ ਦੀ ਕੀਤੀ ਮੰਗ

0
2

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧ ਮੰਡਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦੇ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ਖਿਲਾਫ ਕਾਰਵਾਈ ਮੰਗੀ ਹੈ। ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਅਕਾਲੀ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਸਕੇ ਭਰਾ ਤੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-34 ਤੋਂ ਉਮੀਦਵਾਰ ਰਾਜੇਸ਼ਵਰ ਦਿਆਲ ਨੇ ਜਾਅਲੀ ਵੋਟਾਂ ਬਣਾਈਆਂ ਹਨ।
ਜਦੋਂ ਇਸ ਸਬੰਧੀ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਨਾਂ ਦੇ ਭਰਾ ਰਾਜੇਸ਼ਵਰ ਦਿਆਲ ਦੀਆਂ ਦੋ ਵੋਟਾਂ ਨੂੰ ਲੈ ਕੇ ਜੋ ਅਕਾਲੀ ਦਲ ਵੱਲੋਂ ਦੋਸ਼ ਲਾਏ ਗਏ ਹਨ ਉਸ ਸਬੰਧੀ ਉਹਨਾਂ ਨੇ ਪਹਿਲਾਂ ਹੀ ਬੀਐਲਓ ਨੂੰ ਇੱਕ ਵੋਟ ਕੱਟਣ ਲਈ ਦਰਖਾਸਤ ਦਿੱਤੀ ਹੋਈ ਹੈ।

LEAVE A REPLY

Please enter your comment!
Please enter your name here