ਪੰਜਾਬ ਸੰਗਰੂਰ ’ਚ ਤੇਜ਼ ਬਰਸਾਤ ਨੇ ਕੀਤਾ ਜਲਥਲ/ ਬਾਜ਼ਾਰ ਚ ਪਾਣੀ ਭਰਨ ਤੋਂ ਦੁਕਾਨਦਾਰ ਔਖੇ/ ਪ੍ਰਸ਼ਾਸਨ ਖਿਲਾਫ ਫੁੱਟਿਆ ਗੁੱਸਾ, ਮਸਲਾ ਅਣਗੌਲਣ ਦੇ ਇਲਜ਼ਾਮ By admin - July 2, 2026 0 1 Facebook Twitter Pinterest WhatsApp ਪੰਜਾਬ ਭਰ ਅੰਦਰ ਸਖਤ ਗਰਮੀ ਤੋਂ ਬਾਅਦ ਪਈ ਬਾਰਿਸ਼ ਕਾਰਨ ਜਿੱਥੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ, ਉੱਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਗੱਲ ਜੇਕਰ ਸੀਐਮ ਸਿਟੀ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਨੇ ਗਰਮੀ ਦੇ ਨਾਲ ਨਾਲ ਲੋਕਾਂ ਲਈ ਮੁਸੀਬਤ ਵੀ ਖੜ੍ਹੀ ਕੀਤੀ ਹੈ। ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਬਾਜ਼ਾਰ ਵਿੱਚ ਮੀਂਹ ਦਾ ਪਾਣੀ ਭਰ ਗਿਆ ਜਿਸ ਕਾਰਨ ਦੁਕਾਨਦਾਰ ਕਾਫੀ ਦੁਖੀ ਨਜ਼ਰ ਆਏ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਪਾਣੀ ਲੰਮੇ ਸਮੇਂ ਤਕ ਇੱਥੇ ਖੜ੍ਹਾ ਰਹੇਗਾ ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ਤੇ ਅਸਰ ਪਵੇਗਾ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈ ਕਿਉਂਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੱਕੇ ਗਏ ਜਿਸ ਦੇ ਨਾਲ ਦੁਕਾਨਦਾਰਾਂ ਨੂੰ ਕੁਝ ਰਾਹਤ ਮਿਲ ਸਕੇ।