ਗੁਰਦਾਸਪੁਰ ’ਚ ਮੌਜੂਦਾ ਸਰਪੰਚ ਦੇ ਘਰ ’ਤੇ ਫਾਇਰਿੰਗ/ ਅਣਪਛਾਤੇ ਨੌਜਵਾਨ ਗੋਲੀਆਂ ਚਲਾ ਕੇ ਹੋਏ ਫਰਾਰ/ ਪੁਲਿਸ ਨੇ ਖੋਲ ਬਰਾਮਦ ਕਰ ਕੇ ਜਾਂਚ ਆਰੰਭੀ

0
2

ਗੁਰਦਾਸਪੁਰ ਦੇ ਪਿੰਡ ਚੋਰ ਸਿੱਧਵਾਂ ਵਿਖੇ ਮੌਜੂਦਾ ਸਰਪੰਚ ਦੇ ਘਰ ਉਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਅਣਪਛਾਤੇ ਮੋਟਰ ਸਾਇਕਲ ਸਵਾਰ ਸਰਪੰਚ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਸਰਪੰਚ ਦੇ ਘਰ ਦੇ ਗੇਟ ਉਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਖਾਲੀ ਖੋਲ੍ਹ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦੋ ਅਣਪਛਾਤੇ ਮੋਟਰਸਾਈਕਲ ਤੇ ਆਏ ਦਿਨਾਂ ਵਿੱਚੋਂ ਇੱਕ ਉਤਰ ਕੇ ਸਰਪੰਚ ਦੇ ਘਰ ਦੇ ਗੇਟ ਦੇ ਬਿਲਕੁਲ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਤਾਬਰ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।  ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ 12 ਵਜੇ ਦੇ ਕਰੀਬ ਵੋ ਘਰ ਪਹੁੰਚੇ ਸਨ ਅਤੇ ਡੇਢ ਵਜੇ ਦੇ ਕਰੀਬ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਪਰ ਉਹਨਾਂ ਇਹ ਸਮਝ ਕੇ ਇਗਨੋਰ ਕਰ ਦਿੱਤਾ ਕਿ ਕੋਈ ਪਟਾਕੇ ਚਲਾ ਰਿਹਾ ਹੈ ਪਰ ਸਵੇਰੇ ਜਦੋਂ ਉਹ ਉੱਠੇ ਤਾਂ ਘਰ ਦੇ ਅੰਦਰ ਦੋ ਗੋਲੀਆਂ ਦੇ ਖੋਲ ਨਜ਼ਰ ਆਏ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ।
ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਾ ਹੀ ਉਹਨਾਂ ਨੂੰ ਕਦੀ ਫਿਰੌਤੀ ਲਈ ਕਾਲ ਆਈ ਹੈ ਅਤੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਦੀ ਦੁਸ਼ਮਣੀ ਹੈ ਕਿ ਕੋਈ ਗੋਲੀਆਂ ਚਲਾ ਜਾਏ। ਮੌਕੇ ’ਤੇ ਡੀਐਸਪੀ ਸ਼ਾਹਬਾਜ ਸਿੰਘ ਅਤੇ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਅਧਿਕਾਰੀ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗੋਲੀਆਂ ਚਲਾਉਣ ਵਾਲੇ ਦਾ ਪਤਾ ਲਗਾਉਣ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਬੰਗਾਲੇ ਜਾ ਰਹੇ ਹਨ।

LEAVE A REPLY

Please enter your comment!
Please enter your name here