ਪੰਜਾਬ ਲਹਿਰਾਗਾਗਾ ਦੇ ਗਰੀਬ ਪਰਿਵਾਰ ਦੇ ਪੁੱਤਰ ਨੇ ਰਚਿਆ ਇਤਿਹਾਸ/ ਆਰਮੀ ’ਚ ਭਰਤੀ ਹੋਇਆ ਨੌਜਵਾਨ ਸਾਕਾ/ ਆਰਮੀ ਮੈਡੀਕਲ ਕੋਰ ’ਚ ਹਾਸਲ ਕੀਤੀ ਸਫਲਤਾ By admin - June 23, 2026 0 1 Facebook Twitter Pinterest WhatsApp ਲਹਿਰਾਗਾਗਾ ਵਾਸੀ ਜੋਗੀ ਬਿਰਾਦਰੀ ਨਾਲ ਸੰਬੰਧਿਤ ਅਤੀ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਸਖਤ ਮਿਹਨਤ ਅਤੇ ਲਗਨ ਸਦਕਾ ਫੌਜ ਵਿੱਚ ਭਰਤੀ ਹੋ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਾਕਾ ਪੜ੍ਹਾਈ ਦੇ ਨਾਲ-ਨਾਲ ਦਿਹਾੜੀ ਕਰ ਕੇ ਪਰਿਵਾਰ ਦਾ ਸਹਾਰਾ ਬਣਦਾ ਰਿਹਾ। ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਆਪਣੇ ਸੁਪਨੇ ਨੂੰ ਮਰਨ ਨਹੀਂ ਦਿੱਤਾ, ਜਿਸ ਦੇ ਚਲਦਿਆਂ ਬਟਾਲੀਅਨ ਆਰਮੀ ਮੈਡੀਕਲ ਕੋਰਪਸ ਲਖਨਊ ਵਿੱਚ ਭਰਤੀ ਹੋਣ ਵਿਚ ਸਫਲਤਾ ਹਾਸਲ ਕੀਤੀ ਹੈ। ਸਾਕਾ ਦੇ ਲਹਿਰਾਗਾਗਾ ਪਹੁੰਚਣ ‘ਤੇ ਮਹੱਲਾ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਸ ਦਾ ਵੱਡੇ ਪੱਧਰ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਇਹ ਪਹਿਲਾ ਮੌਕਾ ਹੈ ਜਦੋਂ ਜੋਗੀ ਬਿਰਾਦਰੀ ਦਾ ਕੋਈ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਇਆ ਹੈ। ਇਸ ਦੌਰਾਨ ਭਾਵੁਕ ਪਲ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਸਾਕਾ ਨੇ ਆਪਣੇ ਮਾਤਾ-ਪਿਤਾ ਨੂੰ ਸਲੂਟ ਕਰਕੇ ਆਪਣੀ ਖੁਸ਼ੀ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਗੌਰਵ ਗੋਇਲ ਵੱਲੋਂ ਵੀ ਸਾਕਾ ਦਾ ਸਨਮਾਨ ਕੀਤਾ ਗਿਆ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।