ਪੰਜਾਬ ਮੋਗਾ ਪੁਲਿਸ ਵੱਲੋਂ ਕਤਲ ਕੇਸ ’ਚ ਪਤੀ-ਪਤਨੀ ਸਮੇਤ 4 ਕਾਬੂ/ ਦੋ ਦਿਨ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ/ ਪਿੰਡ ਸੁਖਾਨੰਦ ’ਚ ਗੋਲੀ ਮਾਰ ਕੇ ਕੀਤੀ ਸੀ ਹੱਤਿਆ By admin - June 23, 2026 0 1 Facebook Twitter Pinterest WhatsApp ਮੋਗਾ ਪੁਲਿਸ ਨੇ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਸੁਖਾਨੰਦ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਪਤੀ-ਪਤਨੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਰਿਮਾਂਡ ਹਾਸਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੀ 17 ਜੂਨ ਨੂੰ ਪਿੰਡ ਸੁਖਾਨੰਦ ਵਿਖੇ ਜਸਕਰਨ ਸਿੰਘ ਉਰਫ ਗੱਗੂ ਵਾਸੀ ਚੀਦਾ ਦਾ ਅਮਨਦੀਪ ਸਿੰਘ ਬਰਾੜ ਵਾਸੀ ਸੁਖਾਨੰਦ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸੇ ਮਾਮਲੇ ਵਿਚ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਇਸ ਘਟਨਾ ਵਿਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅਗਲੇਰੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਬਾਘਾ ਪੁਰਾਣਾ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਉਕਤ ਮਾਮਲੇ ਵਿੱਚ ਜਿੰਦੀ ਤੇਜਿੰਦਰ ਸਿੰਘ ਉਰਫ ਜਿੰਦੀ ਨਿਵਾਸੀ ਪਿੰਡ ਚੀਦਾ ਦੇ ਬਿਆਨਾਂ ਤੇ ਅਮਨਦੀਪ ਸਿੰਘ ਬਰਾੜ ਉਸਦੀ ਪਤਨੀ ਗੁਰਪ੍ਰੀਤ ਕੌਰ ਉਸ ਦੇ ਲੜਕੇ ਮਨਿੰਦਰ ਸਿੰਘ ਨਿਵਾਸੀ ਪਿੰਡ ਸੁਖਾ ਨੰਦ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਹੱਤਿਆ ਤੇ ਅਸਲਾ ਦੇ ਤਹਿਤ ਥਾਣਾ ਸਮਾਲਸਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਕੋਲ ਪਹੁੰਚੀ ਸ਼ਿਕਾਇਤ ਮੁਤਾਬਕ ਉਸਦੀ ਅਮਨਦੀਪ ਸਿੰਘ ਨਿਵਾਸੀ ਪਿੰਡ ਸੁਖਾਨੰਦ ਨਾਲ ਦੋਸਤੀ ਸੀ ਅਤੇ ਉਹ ਅਕਸਰ ਮੇਰੇ ਕੋਲੋਂ ਕਾਰ ਮੰਗ ਕੇ ਲੈ ਜਾਂਦਾ ਸੀ। ਲੇਕਿਨ ਮੇਰਾ ਭਰਾ ਜਸਕਰਨ ਸਿੰਘ ਗੱਗੂ ਇਸ ਗੱਲ ਦਾ ਇਤਰਾਜ਼ ਕਰਦਾ ਸੀ। ਬੀਤੀ 17 ਜੂਨ ਨੂੰ ਅਮਨਦੀਪ ਸਿੰਘ ਨੇ ਉਸ ਕੋਲੋਂ ਗੱਡੀ ਮੰਗੀ ਸੀ ਲੇਕਿਨ ਮੈਂ ਇਨਕਾਰ ਕਰ ਦਿੱਤਾ ਜਿਸ ਕਰਕੇ ਮੇਰੀ ਉਸ ਨਾਲ ਤਕਰਾਰ ਹੋ ਗਈ ਸੀ। ਇਸ ਉਪਰੰਤ ਜਦੋਂ ਮੈਂ ਗੱਡੀ ਦੇਣ ਲਈ ਉਸਦੇ ਪਿੰਡ ਸੁਖਾਨੰਦ ਜਾ ਰਿਹਾ ਸੀ ਤਾਂ ਮੇਰਾ ਭਰਾ ਜਸਕਰਨ ਸਿੰਘ ਗੱਗੂ ਵੀ ਮੇਰੇ ਨਾਲ ਗੱਡੀ ਵਿੱਚ ਬੈਠ ਗਿਆ ਜਦੋਂ ਅਸੀਂ ਪਿੰਡ ਸੁਖਾਨੰਦ ਪਹੁੰਚੇ ਤਾਂ ਅਮਨਦੀਪ ਸਿੰਘ ਬਰਾੜ ਦੇ ਘਰ ਕੋਲ ਉਤਰੇ ਤਾ ਅਮਨਦੀਪ ਸਿੰਘ ਸਾਡੇ ਨਾਲ ਬਹਿਸਬਾਜੀ ਕਰਨ ਲੱਗ ਪਿਆ ਤੇ ਗਾਲੀ ਗਲੋਚ ਵੀ ਕੱਢਣ ਲੱਗ ਗਿਆ। ਇਸੇ ਦੌਰਾਨ ਅਮਨਦੀਪ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਲੜਕੇ ਮਨਿੰਦਰ ਸਿੰਘ ਕੋਲੋਂ ਪਿਸਤੌਲ ਮੰਗਵਾਇਆ ਜੋ ਉਸਨੇ ਆਪਣੇ ਪਿਤਾ ਅਮਨਦੀਪ ਸਿੰਘ ਨੂੰ ਦੇ ਦਿੱਤਾ । ਜਿਸ ਨੇ ਆਪਣੇ ਘਰ ਦੇ ਅੰਦਰੋਂ ਹੀ ਉਹਨਾਂ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜੋ ਮੇਰੇ ਭਰਾ ਜਸਕਰਨ ਸਿੰਘ ਗੱਗੂ ਦੇ ਵੱਜੀ ਅਤੇ ਉਹ ਲਹੂ ਲੁਹਾਣ ਹੋ ਕੇ ਡਿੱਗ ਪਿਆ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡੀਐਸ ਪੀ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਖਿਲਾਫ ਚਾਰ ਮਾਮਲੇ ਐਨ ਡੀ ਪੀ ਐਸ ਐਕਟ ਦੇ ਅਤੇ ਇੱਕ ਉਸਦੀ ਪਤਨੀ ਦੇ ਖਿਲਾਫ ਦਰਜ ਹੈ। ਥਾਣਾ ਮੁਖੀ ਮੰਗਲ ਸਿੰਘ ਨੇ ਦੱਸਿਆ ਇਸ ਮਾਮਲੇ ਵਿੱਚ ਅਮਨਦੀਪ ਸਿੰਘ ਬਰਾੜ ਉਸ ਦੀ ਪਤਨੀ ਗੁਰਪ੍ਰੀਤ ਕੌਰ ਦੇ ਇਲਾਵਾ ਨਾਮਜਦ ਦੋਸ਼ੀ ਜਸਪ੍ਰੀਤ ਸਿੰਘ ਨਿਵਾਸੀ ਜੈਤੋ ਅਤੇ ਲਖਵਿੰਦਰ ਸਿੰਘ ਜੱਗਾ ਨਿਵਾਸੀ ਗੋਨੇਆਣਾ ਕਲਾਂ ਬਠਿੰਡਾ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਜਦ ਕਿ ਮਨਿੰਦਰ ਸਿੰਘ ਦੀ ਗਿਰਫਤਾਰੀ ਬਾਕੀ ਹੈ। ਉਹਨਾਂ ਕਿਹਾ ਕਿ ਕਾਬੂ ਪਤੀ ਪਤਨੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਨਾਂ ਕੋਲੋਂ ਪੁੱਛਗਿੱਛ ਜਾਰੀ ਹੈ।